ਜਲੰਧਰ ਪੁਲਿਸ ਥਾਣੇ ‘ਚ ਇੱਕ ਪਾਸੇ ਪੁਲਿਸ ਅਧਿਕਾਰੀ ਕਰ ਰਹੇ ਮੀਟਿੰਗ, ਦੂਜੇ ਪਾਸੇ ਚੋਰ ਮੋਟਰਸਾਈਕਲ ਲੈ ਹੋਇਆ ਫੁਰਰ, CCTV
Police officers are holding a meeting on one side of the Jalandhar police station, on the other side a thief is running away with a motorcycle, CCTV





ਜਲੰਧਰ / ਅਮਨਦੀਪ ਸਿੰਘ
ਰਿੰਕਲ ਕੁਮਾਰ ਪੁੱਤਰ ਚੌਹਾਰ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਠਾਕੁਰਦਵਾਰਾ ਤਹਿਸੀਲ ਕਾਂਗੜਾ ਜਿਲਾ ਕਾਂਗੜਾ, ਹਿਮਾਚਲ ਪ੍ਰੇਦਸ਼, ਹਾਲ ਵਾਸੀ ਮਕਾਨ ਨੰਬਰ 136 ਭਾਈ ਦਿੱਤ ਸਿੰਘ ਨਗਰ, ਨੇੜੇ ਹੈਨਰੀ ਪੈਟਰੋਲ ਪੰਪ ਜਲੰਧਰ ਦਸਿਆ ਕਿ ਮੈ ਸਾਂਈ ਕੋਪੀਅਰ ਕੇਅਰ ਸ਼ਾਪ ਨੰਬਰ 6 ਨੇੜੇ ਪ੍ਰਤਾਪ ਬਾਗ ਜਲੰਧਰ ਵਿਖੇ ਕੰਮ ਕਰਦਾ ਹਾਂ ਮੈ ਕੱਲ ਮਿਤੀ 10.01.2025 ਨੂੰ ਵਕਤ ਕੀਬ 10:00 AM ਵਜੇ ਆਪਣੇ ਮੋਟਰਸਾਈਕਲ ਨੰਬਰੀ PB05-T-5780 ਮਾਰਕਾ ਸਪਲੈਂਡਰ ਪਰੋ ਰੰਗ ਕਾਲਾ ਮਾਡਲ 2011 ਪਰ ਸਵਾਰ ਹੋ ਕੇ ਘਰ ਤੋ ਆਪਣੀ ਸ਼ਾਪ ਪਰ ਗਿਆ ਸੀ ਮੈ ਆਪਣਾ ਮੋਟਰਸਾਈਕਲ ਸ਼ਾਪ ਦੇ ਸਾਹਮਣੇ ਖੜਾ ਕਰਕੇ ਆਪਣੇ ਦਫਤਰ ਦੇ ਕੰਮ ਸਬੰਧੀ ਮੋਗੇ ਚਲਾ ਗਿਆ ਸੀ ਜਦ ਮੈਂ ਵਕਤ ਕ੍ਰੀਬ 07:00 PM ਵਜੇ ਵਾਪਿਸ ਆਪਣੀ ਦੁਕਾਨ ਪਰ ਆ ਕੇ ਦੇਖਿਆ ਤਾਂ ਮੇਰਾ ਉਕਤ ਨੰਬਰੀ ਮੋਟਰਸਾਇਕਲ ਉੱਥੇ ਮੌਜੂਦ ਨਹੀ ਸੀ ਜਦ ਮੈ ਨਾਲ ਵਾਲੀ ਦੁਕਾਨ ਪਰ ਲੱਗੇ CCTV ਕੈਮਰੇ ਦੀ ਫੁਟੇਜ਼ ਚੈਕ ਕੀਤੀ ਤਾਂ ਉਸ ਵਿੱਚ ਇੱਕ ਨਾ ਮਲੂਮ ਵਿਅਕਤੀ ਜਿਸਨੇ ਆਪਣਾ ਮੂੰਹ ਮਫਰਲ ਨਾਲ ਢਕਿਆ ਹੋਇਆ ਸੀ ਵਕਤ ਕ੍ਰੀਬ 05:15 PM ਵਜੇ ਮੇਰਾ ਉਕਤ ਨੰਬਰੀ ਮੋਟਰਸਾਇਕਲ ਚੋਰੀ ਕਰਕੇ ਲਿਜ਼ਾਦਾ ਦਿਖਾਈ ਦਿੱਤਾ ਹੈ , ਉਨ੍ਹਾਂ ਦਸਿਆ ਕਿ ਉਕਤ ਮਾਮਲੇ ਵਾਰੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿਤੀ ਹੈ ਅਜੇ ਤਕ ਕੋਈ ਅਤਾ -ਪਤਾ ਨਹੀਂ ਲਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਇਕ ਜਲੰਧਰ ਪੁਲਿਸ ਥਾਣੇ ਡਵੀਜ਼ਨ ਨ 3 ‘ਚ ਇੱਕ ਪਾਸੇ ਪੁਲਿਸ ਅਧਿਕਾਰੀ ਕਰ ਰਹੇ ਮੀਟਿੰਗ, ਦੂਜੇ ਪਾਸੇ ਚੋਰ ਮੋਟਰਸਾਈਕਲ ਲੈ ਹੋਇਆ ਫੁਰਰ ਹੋ ਗਿਆ। ਲਗਦੇ ਚੋਰਾਂ ਨੂੰ ਕਿਸੇ ਦਾ ਡਰ ਨਹੀਂ ਜੋ ਦਿਹਾੜੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ