ਜਲੰਧਰ, (ਬਿਊਰੋ) :-
ਮਿਤੀ 23-09-2022 ਮੁੱਕਦਮਾ ਨੰ . 110 ਮਿਤੀ 15.09.2022 ਅ / ਧ 380,34 ਭ : ਦ ਥਾਣਾ ਨਵੀਂ ਬਾਰਾਦਰੀ ਜਲੰਧਰ ਅਤੇ ਮੁੱਕਦਮਾ ਨੰ . 266 ਮਿਤੀ 15.09.2022 ਅ / ਧ 380 ਭ ; ਦ ਥਾਣਾ ਰਾਮਾਮੰਡੀ ਜਲੰਧਰ ਦੀ ਤਫਤੀਸ਼ ਦੋਰਾਨ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਲੋੜੀਂਦੇ ਦੋਸ਼ੀਆਂ ਦੀਆਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਤੋਂ ਤਸਵੀਰਾਂ ਪ੍ਰਾਪਤ ਹੋਈਆਂ ਹਨ।
ਇਹ ਦੋਸ਼ੀ ਕਾਰਾਂ ਵਿੱਚ ਪਏ ਬੈਗ ਚੋਰੀ ਕਰਦੇ ਹਨ ਅਤੇ ਇਹਨਾਂ ਦੀ ਭਾਲ ਤੋਂ ਹੋਰ ਵੀ ਕਈ ਮੁੱਕਦਮਿਆਂ ਦੇ ਸੁਲਝਣ ਦੀ ਉਮੀਦ ਹੈ। ਜੇਕਰ ਕਿਸੇ ਵੀ ਨਾਗਰਿਕ ਨੂੰ ਇਹਨਾਂ ਵਿਅਕਤੀਆਂ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਹੇਠ ਲ਼ਿਖੇ ਨੰਬਰਾਂ ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਇਹਨਾਂ ਦੋਸ਼ੀਆਂ ਸਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਪੂਰਨ ਤੋਰ ਤੇ ਗੁਪਤ ਰੱਖਿਆ ਜਾਵੇਗਾ।
ਸੰਪਰਕ ਮੋਬਾਇਲ ਨੰਬਰ :- 👇
1. ਇੰਚਾਰਜ ਸੀ.ਆਈ.ਏ. ਸਟਾਫ ਕਮਿਸ਼ਨਰੇਟ ਜਲੰਧਰ, 98159-31775
2. ਇੰਚਾਰਜ ਸਪੈਸ਼ਲ ਅਪਰੇਸ਼ਨ ਯੂਨਿਟ , ਕਮਿਸ਼ਨਰੇਟ ਜਲੰਧਰ, 98147-88844
3. ਪੁਲਿਸ ਕੰਟਰੋਲ ਰੂਮ ਕਮਿਸ਼ਨਰੇਟ ਜਲੰਧਰ
95929-18501 , 502