ਜਲੰਧਰ ਪੁਲਿਸ ਵਲੋਂ ਫਰਜ਼ੀ ਡਿਗਰੀਆਂ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 196 ਜਾਅਲੀ ਡਿਗਰੀਆਂ ਬਰਾਮਦ
Jalandhar police busted a gang making fake degrees, recovered 196 fake degrees
ਜਲੰਧਰ ਪੁਲਿਸ ਨੇ ਫਰਜ਼ੀ ਡਿਗਰੀਆਂ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਲੰਧਰ ਹਾਈਟਸ ਚੌਂਕੀ ਪੁਲਸ ਨੇ ਇਸ ਮਾਮਲੇ ਦੇ ਮਾਸਟਰਮਾਈਂਡ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ, 53 ਜਾਅਲੀ ਸਟੈਂਪ, 6 ਲੈਪਟਾਪ, 3 ਪ੍ਰਿੰਟਰ, 1 ਸਟੈਂਪ ਮਸ਼ੀਨ ਅਤੇ 8 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਜਲੰਧਰ ਪੁਲਿਸ ਵਲੋਂ ਜਾਅਲੀ ਡਿਗਰੀਆਂ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼, ਦੇਖੋ ਵੀਡੀਓ
ਇੰਜਨੀਅਰਿੰਗ ਅਤੇ ਮੈਡੀਕਲ ਡਿਗਰੀਆਂ ਲਈ ਤਿਆਰ ਕੀਤਾ
ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ ਚੌਕੀ ਜਲੰਧਰ ਹਾਈਟਸ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੂੰ ਸੂਚਨਾ ਮਿਲੀ ਕਿ ਦੋਵੇਂ ਦੋਸ਼ੀ ਉਨ੍ਹਾਂ ਦੇ ਇਲਾਕੇ ‘ਚ ਹਨ ਅਤੇ ਜਾਅਲੀ ਡਿਗਰੀਆਂ ਬਣਾਉਣ ਦਾ ਕੰਮ ਕਰ ਰਹੇ ਹਨ। ਵਿਰਕ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਤੁਰੰਤ ਟੀਮ ਨਾਲ ਛਾਪਾ ਮਾਰ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਹੋਈਆਂ।
ਮੁਲਜ਼ਮ ਨੇ ਮੰਨਿਆ ਕਿ ਉਹ ਇੰਜਨੀਅਰਿੰਗ, ਮੈਡੀਕਲ ਅਤੇ ਮੈਨੇਜਮੈਂਟ ਸਮੇਤ ਕਈ ਕੋਰਸਾਂ ਦੀਆਂ ਜਾਅਲੀ ਡਿਗਰੀਆਂ ਤਿਆਰ ਕਰਦਾ ਸੀ। ਡਿਗਰੀਆਂ ਲੈਣ ਲਈ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਸਮੇਤ ਕਈ ਸੂਬਿਆਂ ਤੋਂ ਲੋਕ ਉਸ ਕੋਲ ਆਉਂਦੇ ਸਨ। ਪੁਲਿਸ ਇਸ ਮਾਮਲੇ ਵਿੱਚ ਉਕਤ ਰਾਜਾਂ ਦੇ ਲੋਕਾਂ ਦੀ ਵੀ ਭਾਲ ਕਰ ਰਹੀ ਹੈ