

ਮਹਾਨਗਰ ‘ਚ ਬਾਹਰੀ ਟ੍ਰੈਫਿਕ ਦੀ ਵਜ੍ਹਾ ਨਾਲ ਲੱਗਣ ਵਾਲੇ ਜਾਮ ਤੋਂ ਨਿਜਾਤ ਮਿਲ ਜਾਵੇਗੀ। ਹਾਈਬਿ੍ਡ ਐਨੂਇਟੀ ਮਾਡਲ (ਐੱਚਏਐੱਮ) ਤਹਿਤ ਬਣਾਏ ਜਾਣ ਵਾਲੇ 47 ਕਿਲੋਮੀਟਰ ਲੰਬੇ ਸਿਕਸ ਲੇਨ ਜਲੰਧਰ ਬਾਈਪਾਸ ਪ੍ਰਰਾਜੈਕਟ ਦਾ ਨਿਰਮਾਣ ਚਾਲੂ ਹੋ ਗਿਆ ਹੈ। ਮਹਾਨਗਰ ‘ਚ ਅੰਮਿ੍ਤਸਰ, ਜੰਮੂ ਜਾਂ ਹੁਸ਼ਿਆਰਪੁਰ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਵਜ੍ਹਾ ਨਾਲ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਬਣਾਏ ਜਾਣ ਵਾਲੇ ਜਲੰਧਰ ਬਾਈਪਾਸ ਦੇ ਨਿਰਮਾਣ ਦੀ ਪ੍ਰਕਿਰਿਆ ਜਲੰਧਰ ਛਾਉਣੀ ਨਾਲ ਲੱਗਦੇ ਜਮਸ਼ੇਰ ਨੇੜੇ ਸ਼ੁਰੂ ਕੀਤੀ ਗਈ ਹੈ। ਐਗਰੀਮੈਂਟ ਮੁਤਾਬਕ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਤੋਂ ਠੇਕੇਦਾਰ ਕੰਪਨੀ ਆਗਾਮੀ ਦੋ ਸਾਲ ‘ਚ ਜਲੰਧਰ ਬਾਈਪਾਸ ਦਾ ਨਿਰਮਾਣ ਪੂਰੀ ਕਰੇਗੀ। ਜਲੰਧਰ ਬਾਈਪਾਸ ਦੇ ਨਿਰਮਾਣ ਦੀ ਪ੍ਰਕਿਰਿਆ ਚਾਲੂ ਹੋਣ ਦੀ ਪੁਸ਼ਟੀ ਐੱਨਐੱਚਏਆਈ ਜਲੰਧਰ ਦੇ ਪ੍ਰਰਾਜੈਕਟ ਡਾਇਰੈਕਟਰ ਪੀਡੀ ਹਮੇਸ਼ ਮਿੱਤਲ ਕੀਤੀ ਹੈ।
ਐੱਨਐੱਚਏਆਈ ਵੱਲੋਂ ਹਾਈਬਿ੍ਡ ਐਨੂਇਟੀ ਮਾਡਲ (ਐੱਚਏਐੱਮ) ਤਹਿਤ ਪ੍ਰਰਾਜੈਕਟ ‘ਤੇ ਕੰਮ ਕਰਨ ਵਾਲੀ ਠੇਕੇਦਾਰ ਕੰਪਨੀ ਨੂੰ ਪ੍ਰਰਾਜੈਕਟ ਨਿਰਮਾਣ ਦੀ ਲਾਗਤ ਦਾ 40 ਫ਼ੀਸਦੀ ਉਪਲੱਬਧ ਕਰਵਾਇਆ ਜਾਂਦਾ ਹੈ ਜਦਕਿ ਬਾਕੀ ਦਾ 60 ਫ਼ੀਸਦੀ ਸਬੰਧਤ ਠੇਕੇਦਾਰ ਕੰਪਨੀ ਵੱਲੋਂ ਖਰਚਿਆ ਜਾਂਦਾ ਹੈ। ਨਿਰਮਾਣ ਤੇ ਜ਼ਮੀਨ ਐਕਵਾਇਰ ਦੀ ਕੀਮਤ ਵੱਖਰੀ ਤੈਅ ਕੀਤੀ ਜਾਂਦੀ ਹੈ।
ਕਾਹਲਵਾਂ ਤੋਂ ਕੰਗ ਸਾਹਬੂ ਤਕ ਬਣਾਇਆ ਜਾਵੇਗਾ ਬਾਈਪਾਸ
ਜਲੰਧਰ ਬਾਈਪਾਸ ਦਾ ਨਿਰਮਾਣ ਕਰਤਾਰਪੁਰ ਨੇੜੇ ਸਥਿਤ ਪਿੰਡ ਕਾਹਲਵਾਂ, ਸਰਾਏ ਖਾਸ ਤੋਂ ਲੈ ਕੇ ਨਕੋਦਰ ਰੋਡ ਸਥਿਤ ਪਿੰਡ ਕੰਗ ਸਾਹਬੂ ਤਕ ਕੀਤਾ ਜਾਵੇਗਾ। ਇਸ ਦੌਰਾਨ ਇਹ ਬਾਈਪਾਸ ਰਾਏਪੁਰ ਰਸੂਲਪੁਰ, ਧੋਗੜੀ, ਮਦਾਰਾਂ, ਖਜੂਰਲਾ, ਜਮਸ਼ੇਰ ਤੋਂ ਹੁੰਦੇ ਹੋਏ ਕੰਗ ਸਾਹਬੂ ਪੁੱਜੇਗਾ।
ਸਰਾਏ ਖਾਸ ਤੋਂ ਹੀ ਮੁੜ ਜਾਵੇਗਾ ਬਾਈਪਾਸ
ਬਾਈਪਾਸ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਪੰਜ ਮੁੱਖ ਹਾਈਵੇਜ਼ ਨਾਲ ਜੁੜੇਗਾ। ਅੰਮਿ੍ਤਸਰ ਹਾਈਵੇ ਜਲੰਧਰ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਰਾਏ ਖਾਸ ਤੋਂ ਹੀ ਬਾਈਪਾਸ ‘ਤੇ ਮੁੜ ਜਾਵੇਗਾ। ਜੰਮੂ-ਹਾਈਵੇ ਰਾਏਪੁਰ-ਰਸੂਲਪੁਰ-ਧੋਗੜੀ ਤੋਂ ਹੀ ਬਾਈਪਾਸ ‘ਚ ਪ੍ਰਵੇਸ਼ ਕਰ ਜਾਵੇਗਾ। ਹੁਸ਼ਿਆਰਪੁਰ ਹਾਈਵੇ ਮਦਾਰਾਂ ਨੇੜੇ ਬਾਈਪਾਸ ਨਾਲ ਜੁੜੇਗਾ। ਦਿੱਲੀ ਹਾਈਵੇ ਖਜੂਰਲਾ ਨੇੜੇ ਬਾਈਪਾਸ ਤੋਂ ਮਿਲੇਗਾ ਤੇ ਬਰਨਾਲਾ ਹਾਈਵੇ ਕੰਗ ਸਾਹਬੂ ਨਾਲ ਜੁੜੇਗਾ।
ਸ਼ਹਿਰ ‘ਚ ਪੁੱਜਣ ਵਾਲੇ ਟ੍ਰੈਫਿਕ ‘ਚ ਆਵੇਗੀ ਕਮੀ
ਬਾਈਪਾਸ ਦੇ ਤਿਆਰ ਹੋਣ ਨਾਲ ਜਲੰਧਰ ਸ਼ਹਿਰ ਦੇ ਅੰਦਰ ਪੁੱਜਣ ਵਾਲੇ ਟ੍ਰੈਫਿਕ ‘ਚ ਭਾਰੀ ਕਮੀ ਆ ਜਾਵੇਗੀ ਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਤੋਂ ਬਚਿਆ ਜਾ ਸਕੇਗਾ। ਅੰਮਿ੍ਤਸਰ ਤੋਂ ਦਿੱਲੀ, ਜੰਮੂ ਤੋਂ ਦਿੱਲੀ ਤੇ ਹੁਸ਼ਿਆਰਪੁਰ ਤੋਂ ਨਕੋਦਰ, ਮੋਗਾ ਸਮੇਤ ਮਾਲਵਾ ਜਾਂ ਰਾਜਸਥਾਨ, ਗੁਜਰਾਤ ਵੱਲ ਜਾਣ ਵਾਲਾ ਟ੍ਰੈਫਿਕ ਇਸੇ ਬਾਈਪਾਸ ਤੋਂ ਹੁੰਦਾ ਹੋਇਆ ਸ਼ਹਿਰ ਦੇ ਬਾਹਰੋਂ ਹੀ ਨਿਕਲ ਜਾਵੇਗਾ।