Punjab
ਜਾਅਲੀ ਵੀਜ਼ੇ ਤੇ ਐਗਰੀਮੈਂਟ ਬਣਾ ਕੇ ਠੱਗੀਆਂ ਮਾਰਨ ਵਾਲਾ IELTS ਤੇ ਇਮੀਗ੍ਰੇਸ਼ਨ ਸੈਂਟਰ ਦਾ ਸੰਚਾਲਕ ਗ੍ਰਿਫਤਾਰ
Immigration center operator arrested on IELTS;
ਸ੍ਰੀ ਮੁਕਤਸਰ ਸਾਹਿਬ ਸਿਟੀ ਪੁਲਿਸ ਨੇ ਮੁਕਤਸਰ ਦੇ ਮਲੋਟ ਰੋਡ ‘ਤੇ ਚੱਲ ਰਹੇ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ ‘ਤੇ ਛਾਪਾ ਮਾਰ ਕੇ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਭੁੱਲਰ ਕਾਲੋਨੀ ਵਾਸੀ ਸੰਚਾਲਕ ਜਸਪ੍ਰੀਤ ਸਿੰਘ ਫਰਜ਼ੀ ਪਾਸਪੋਰਟ, ਵੀਜ਼ਾ, ਦਸਤਾਵੇਜ਼ ਤੇ ਐਗਰੀਮੈਂਟ ਤਿਆਰ ਕਰ ਕੇ ਲੋਕਾਂ ਨਾਲ ਠੱਗੀ ਮਾਰਦਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਫਰਜ਼ੀ ਸਟੈਂਪ ਵੀ ਬਣਾਈ ਹੋਈ ਸੀ। ਪੁਲਿਸ ਨੇ ਕੁਝ ਜਾਅਲੀ ਦਸਤਾਵੇਜ਼ ਵੀ ਕਬਜ਼ੇ ‘ਚ ਲਏ ਹਨ।ਥਾਣਾ ਸਿਟੀ ਦੇ ਇੰਚਾਰਜ ਜਸਕਰਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਮੁਲਜ਼ਮ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ ਤੇ ਉਹ ਜਾਅਲੀ ਦਸਤਾਵੇਜ਼ ਕਿਵੇਂ ਤਿਆਰ ਕਰਦਾ ਸੀ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।