




ਜਲੰਧਰ— ਤਾਰਾ ਸਿੰਘ ਐਵੀਨਿਊ ਨੇੜੇ ਕੱਚਾ ਕੋਟ ਬਸਤੀ ਬਾਵਾ ਖੇਲ ‘ਚ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਹੀ ਔਰਤ ਦਾ ਕਤਲ ਕੀਤਾ ਗਿਆ ਸੀ। ਮ੍ਰਿਤਕ ਔਰਤ ਦੀ ਪਛਾਣ 49 ਸਾਲਾ ਕਮਲਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਮਲਜੀਤ ਦੀ ਗਰਦਨ ‘ਤੇ ਮੁਲਜ਼ਮਾਂ ਨੇ ਦੋ ਵਾਰ ਚਾਕੂ ਨਾਲ ਵਾਰ ਕੀਤੇ ਸਨ। ਇਸ ਦੌਰਾਨ ਮੁਲਜ਼ਮਾਂ ਨੇ ਔਰਤ ਦੇ 17 ਸਾਲਾ ਪੁੱਤਰ ਸਤਬੀਰ ਨੂੰ ਬੰਧਕ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।