IndiaPunjab

ਜੱਗੂ ਭਗਵਾਨਪੁਰੀਆ ਗਰੁੱਪ ਨੇ ਸੁੱਖਾ ਦੁੱਨੇਕੇ ਦੇ ਕਤਲ ਦੀ ਜ਼ਿੰਮੇਵਾਰੀ, ਪੰਜਾਬ ‘ਚ ਗੈਂਗਸਟਰਾਂ ਦੇ ਘਰਾਂ ‘ਚ ਪੁਲਿਸ ਵਲੋਂ ਛਾਪੇਮਾਰੀ

ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਮਿਲੀ ਜਾਣਕਾਰੀ ਦੇ ਮੁਤਾਬਕ ਕੈਨੇਡਾ ‘ਚ ਗੈਂਗਵਾਰ ਦੇ ਚੱਲਦਿਆਂ ਗੋਲੀਆਂ ਮਾਰੀਆਂ ਗਈਆਂ ਹਨ। ਹੁਣ ਇਸ ਕਤਲ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਦਰਅਸਲ ਜੱਗੂ ਭਗਵਾਨਪੁਰੀਆ ਗਰੁੱਪ ਨੇ ਫੇਸਬੁੱਕ ਪੋਸਟ ਪਾ ਕੇ ਸੁੱਖਾ ਦੁੱਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਜੱਗੂ ਭਗਵਾਨਪੁਰੀਆ ਗਰੁੱਪ ਨੇ ਫੇਸਬੁੱਕ ਪੋਸਟ ਪਾ ਕੇ ਸੁੱਖਾ ਦੁੱਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਉਧਰ ਇਸ ਤੋਂ ਪਹਿਲਾਂ ਇਕ ਕਥਿਤ ਫੇਸਬੁਕ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਨਿਊਜ਼ 18 ਇਸ ਪੋਸਟ ਬਾਰੇ ਕੋਈ ਪੁਸ਼ਟੀ ਨਹੀਂ ਕਰਦਾ। ਕਥਿਤ ਪੋਸਟ ਵਿਚ ਲਿਖਿਆ ਗਿਆ ਹੈ ਕਿ ਸੁੱਖਾ, ਜੋ ਬੰਬੀਹਾ ਗਰੁੱਪ ਦਾ ਇੰਚਾਰਜ ਬਣਿਆ ਫਿਰਦਾ ਸੀ, ਉਸ ਦਾ ਕੈਨੇਡਾ ਵਿਚ ਕਤਲ ਹੋਇਆ ਹੈ, ਉਸ ਦੀ ਜਿ਼ੰਮੇਵਾਰੀ ਲਾਰੈਂਸ ਗਰੁੱਪ ਲੈਂਦਾ ਹੈ।

ਸੁੱਖਾ ਦੁੱਨੇਕੇ ਦੇ ਕਤਲ ਮਗਰੋਂ ਪੰਜਾਬ ‘ਚ ਅਲਰਟ, ਗੈਂਗਸਟਰਾਂ ਦੇ ਸਾਥੀਆਂ ਦੇ ਘਰਾਂ ‘ਚ ਪੁਲਿਸ ਨੇ ਮਾਰੇ ਛਾਪੇ

ਕੈਨੇਡਾ ‘ਚ ਪੰਜਾਬ ਦੇ ਖ਼ਤਰਨਾਕ ਗੈਂਗਸਟਰ ਸੁੱਖਾ ਦੁੱਨੇਕੇ ਦੇ ਕਤਲ ਮਗਰੋਂ ਪੰਜਾਬ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਪੂਰੀ ਤਰ੍ਹਾਂ ਐਕਸ਼ਨ ਮੋਡ ‘ਚ ਹੈ। ਹਾਲਾਂਕਿ ਇਸ ਘਟਨਾ ਬਾਰੇ ਕੈਨੇਡਾ ਦੀ ਪੁਲਿਸ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ‘ਚ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

 

 ਗੈਂਗਸਟਰਾਂ ਨਾਲ ਲਿੰਕ ਜੁੜੇ ਹੋਣ ਦੇ ਸ਼ੱਕ ਕਾਰਨ ਪੁਲਿਸ ਕਈ ਘਰਾਂ ਦੀ ਤਲਾਸ਼ੀ ਲੈ ਰਹੀ ਹੈ। ਖੰਨਾ ‘ਚ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਕਰੀਬ 5 ਥਾਵਾਂ ‘ਤੇ ਛਾਪੇ ਮਾਰੇ। ਇਸੇ ਤਰ੍ਹਾਂ ਰੋਪੜ ਜ਼ਿਲ੍ਹੇ ‘ਚ ਪੰਜਾਬ ਪੁਲਿਸ ਨੇ 14 ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ 11 ਵਿਅਕਤੀਆਂ ਨੂੰ ਰਾਊਂਡਅਪ ਕੀਤਾ।

Related Articles

One Comment

  1. I have 100% fully verified website contact forms for sale. Do your own blasts – save money!

    Quantity Price
    =====================
    500,000 $50
    1 Million $99
    5 Million $199
    10 Million $299
    20 Million $499

    Credit card payment accepted, download links provided same day of purchase. Get in touch with me at my email/skype below for more info or if you would like to order.

    P. Stewart
    Skype: live:.cid.e169e59bb6e6d159
    Email: ps22769@gomail2.xyz

Leave a Reply

Your email address will not be published.

Back to top button