India

ਟਰੰਪ ਦੀ ਜਿੱਤ ਕਾਰਨ ਸਿੱਖ ਭਾਈਚਾਰੇ ‘ਚ ਜਸ਼ਨ ਦਾ ਮਾਹੌਲ, ਵ੍ਹਾਈਟ ਹਾਊਸ ਬਾਹਰ ਪਾਏ ਭੰਗੜੇ, ਬਾਰਡਰ ਹੋਣਗੇ ਸੀਲ

Trump's historic victory over Kamala Harris, became the 47th president

ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਿਚਾਲੇ ਕਰੀਬੀ ਮੁਕਾਬਲਾ ਤੋਂ ਬਾਅਦ ਟਰੰਪ ਨੇ ਕਮਲਾ ਹੈਰਿਸ ਨੂੰ ਪਛਾੜਦਿਆਂ ਇੱਕ ਵਾਰ ਫਿਰ ਤੋਂ ਅਮਰੀਕਾ ਰਾਸ਼ਟਰਪਤੀ ਅਹੁਦੇ ਨੂੰ ਹਾਸਿਲ ਕੀਤਾ ਹੈ। ਡੋਨਾਲਡ ਟਰੰਪ ਨੇ ਕਈ ਸੂਬਿਆਂ ‘ਚ ਜਿੱਤ ਹਾਸਲ ਕੀਤੀ ਹੈ ਜਦਕਿ ਕਈ ਸੂਬਿਆਂ ‘ਚ ਉਨ੍ਹਾਂ ਦੇ ਵਿਰੋਧੀ ਵੀ ਅੱਗੇ ਸਨ।

ਟਰੰਪ ਨੇ ਕਮਲਾ ਹੈਰਿਸ ਨੂੰ ਹਰਾਇਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਤਿਹਾਸ ਰਚਣ ਜਾ ਰਹੇ ਹਨ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਅਮਰੀਕਾ ‘ਚ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਆਪਣੀ ਵਿਰੋਧੀ ਉਪ ਪ੍ਰਧਾਨ ਕਮਲਾ ਹੈਰਿਸ ਨੂੰ ਹਰਾਇਆ ਹੈ। ਉਹ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ।

ਸੁਹਾਸ ਸੁਬਰਾਮਨੀਅਮ ਵਰਜੀਨੀਆ ਤੋਂ ਜਿੱਤੇ

ਇਸ ਦੌਰਾਨ, ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ਅਤੇ ਪੂਰੇ ਈਸਟ ਕੋਸਟ ਤੋਂ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਬਣ ਕੇ ਇਤਿਹਾਸ ਰਚਿਆ। ਡੈਮੋਕ੍ਰੇਟਿਕ ਪਾਰਟੀ ਦੇ ਗੜ੍ਹ ਵਰਜੀਨੀਆ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੇ ਸੁਬਰਾਮਨੀਅਮ ਨੇ ਰਿਪਬਲਿਕਨ ਪਾਰਟੀ ਦੇ ਮਾਈਕ ਕਲੈਂਸੀ ਨੂੰ ਹਰਾਇਆ।

Back to top button