Punjab

ਟੁੱਟੀ ਤਿੰਨ ਦੋਸਤਾਂ ਦੀ ਪੱਕੀ ਯਾਰੀ, ਹਾਦਸੇ ‘ਚ ਦੋ ਦੀ ਮੌਕੇ ‘ਤੇ ਮੌਤ, ਇਕ ਜ਼ਖਮੀ

ਨੇੜਲੇ ਪਿੰਡ ਬਡਬਰ ਦੇ ਟੋਲ ਪਲਾਜ਼ਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਅਣਪਛਾਤੇ ਵਾਹਨ ਵਲੋਂ ਕੱਟ ਮਾਰਨ ਕਾਰਨ ਪਿੱਛੇ ਆ ਰਹੇ ਟਰੈਕਟਰ ਸਵਾਰ ਤਿੰਨ ਨੌਜਵਾਨਾਂ ਵਿਚੋਂ 2 ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਦੇ ਧਨੌਲਾ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਤਿੰਨ ਦੋਸਤ ਪੁਸ਼ਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਬਰਨਾਲਾ, ਸੰਦੀਪ ਸਿੰਘ ਸੀਪਾ ਪੁੱਤਰ ਦਰਸੀ ਸਿੰਘ ਪਿੰਡ ਭੂਰੇ, ਕਰਮਵੀਰ ਸਿੰਘ ਕਰਨ ਪੁੱਤਰ ਰਣਜੀਤ ਸਿੰਘ ਵਾਸੀ ਰੋਗਲਾ ਲੰਘੀ ਰਾਤ 10.30 ਵਜੇ ਸੰਗਰੂਰ ਤੋਂ ਟਰੈਕਟਰ ਉਤੇ ਸਵਾਰ ਹੋ ਕੇ ਭੂਰੇ ਨੂੰ ਆ ਰਹੇ ਸਨ।

ਜਦੋਂ ਉਹ ਪਿੰਡ ਬਡਬਰ ਲੰਘ ਕੇ ਟੋਲ ਪਲਾਜ਼ਾ ਤੋਂ ਲਗਭਗ ਇਕ ਕਿਲੋਮੀਟਰ ਪਿੱਛੇ ਸਨ ਤਾਂ ਹਾਈਵੇ ਤੋਂ ਲੰਘ ਰਹੇ ਵਾਹਨਾਂ ਵਿਚੋਂ ਇਕ ਲਾਪਰਵਾਹ ਅਣਪਛਾਤੇ ਵਾਹਨ ਚਾਲਕ ਨੇ ਕੱਟ ਮਾਰ ਦਿੱਤਾ। ਜਿਸ ਕਾਰਨ ਟਰੈਕਟਰ ਚਾਲਕ ਪੁਸ਼ਪ੍ਰੀਤ ਟਰੈਕਟਰ ਦਾ ਸੰਤੁਲਨ ਗੁਆ ਬੈਠਾ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਸੰਦੀਪ ਸਿੰਘ ਸੀਪਾ ਤੇ ਕਰਮਵੀਰ ਸਿੰਘ ਗੰਭੀਰ ਜ਼ਖਮੀ ਹੋ ਗਏ। ਹਸਪਤਾਲ ਜਾ ਕੇ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ।

Leave a Reply

Your email address will not be published.

Back to top button