Punjab

ਟ੍ਰੈਫਿਕ ਪੁਲਿਸ ਦੇ ਥਾਣੇਦਾਰ ਨੇ ਡਿਊਟੀ ਦੌਰਾਨ ਪਰਿਵਾਰ ਨਾਲ ਮਨਾਇਆ ਜਨਮ ਦਿਨ

The traffic police police officer celebrated his birthday with his family while on duty

ਅੰਮ੍ਰਿਤਸਰ ਪੁਲਿਸ ਪੂਰੇ ਸ਼ਹਿਰ ਅੰਦਰ ਮੁਸਤੈਦ ਹੈ ਉੱਥੇ ਹੀ ਪੁਲਿਸ ਕਰਮਚਾਰੀ ਵੀ ਆਪਣੇ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਉੱਥੇ ਹੀ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਏਐਸਆਈ ਮਨਜੀਤ ਸਿੰਘ ਦਾ ਅੱਜ ਜਨਮ ਦਿਨ ਸੀ।

ਮਨਜੀਤ ਸਿੰਘ ਡਿਊਟੀ ਵਿੱਚ ਇੰਨੇ ਜ਼ਿਆਦਾ ਰੁੱਝੇ ਸਨ ਕਿ ਉਨ੍ਹਾਂ ਨੂੰ ਆਪਣਾ ਜਨਮ ਦਿਨ ਵੀ ਯਾਦ ਨਹੀਂ ਸੀ। ਜਿਸ ਨੂੰ ਲੈ ਕੇ ਏਐਸਆਈ ਮਨਜੀਤ ਸਿੰਘ ਦਾ ਪਰਿਵਾਰ ਉਨਾਂ ਦੀ ਡਿਊਟੀ ਉੱਪਰ ਪਹੁੰਚਿਆ ਜਿੱਥੇ ਉਨ੍ਹਾਂ ਨੇ ਏਐਸਆਈ ਮਨਜੀਤ ਸਿੰਘ ਨੂੰ ਉਸ ਦਾ ਜਨਮ ਦਿਨ ਯਾਦ ਕਰਵਾਇਆ ਅਤੇ ਕੇ ਕਟਵਾ ਕੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ।

ਇਸ ਮੌਕੇ ਟ੍ਰੈਫਿਕ ਪੁਲਿਸ ਦੇ ਏਐਸਆਈ ਮਨਜੀਤ ਸਿੰਘ ਨੇ ਕਿਹਾ ਕਿ ਅੱਜ ਉਸ ਦਾ ਜਨਮ ਦਿਨ ਸੀ ਅਤੇ ਡਿਊਟੀ ਵਿੱਚ ਜ਼ਿਆਦਾ ਰੁੱਝੇ ਹੋਣ ਕਰਕੇ ਉਸ ਨੂੰ ਆਪਣਾ ਜਨਮ ਦਿਨ ਯਾਦ ਨਹੀਂ ਸੀ ਪਰ ਉਸ ਦੇ ਬੇਟੇ ਨੇ ਉਸ ਦੀ ਡਿਊਟੀ ਉਤੇ ਆ ਕੇ ਉਸ ਦਾ ਕੇਕ ਕਟਵਾਇਆ ਅਤੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ ਹੈ।

Back to top button