ਤਹਿਸੀਲ ਸ਼ਾਮ ਚੁਰਾਸੀ ਦੇ ਭ੍ਰਿਸ਼ਟ ਰੀਡਰ ਤੋਂ ਪਿੰਡਾਂ ਦੇ ਲੋਕ ਹੋਏ ਡਾਢੇ ਦੁੱਖੀ, ਮੁੱਖ ਮੰਤਰੀ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਹੁਸ਼ਿਆਰਪੁਰ / ਬਿਓਰੋ ਰਿਪੋਰਟ
ਸਿਆਣਿਆਂ ਦਾ ਅਖਾਣ ਹੈ ਕਿ “ਘਰ ਵਾਲਾ ਘਰ ਨਹੀਂ ਮੈਨੂੰ ਕਿਸੇ ਦਾ ਡਰ ਨੀਂ ” ਦੀ ਤਾਜ਼ਾ ਮਿਸਾਲ ਜਿਲ੍ਹਾ ਹੁਸ਼ਿਆਰਪੁਰ ਅਧੀਨ ਆਓਂਦੀ ਤਹਿਸੀਲ ਸ਼ਾਮ ਚੁਰਾਸੀ ‘ਚ ਰੋਜਾਨਾ ਦੇਖਣ ਨੂੰ ਮਿਲ ਰਹੀ ਹੈ. ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਤਹਿਸੀਲ ਸ਼ਾਮ ਚੁਰਾਸੀ ‘ਚ ਆਪਣੇ ਨਿੱਜੀ ਕੰਮ ਕਰਵਾਉਣ ਲਈ ਆਏ ਕੁਝ ਪਿੰਡਾਂ ਦੇ ਕੁਝ ਲੋਕਾਂ ਨੇ ਆਪਣਾ ਨਾਮ ਨਾ ਦੱਸਣ ਦੀ ਸੂਰਤ ਚ ਦਸਿਆ ਕਿ ਮੌਜੂਦਾ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਦੀ ਗੈਰਹਾਜਰੀ ਵਿਚ ਹੀ ਨਾਇਬ ਤਹਿਸੀਲਦਾਰ ਸਾਬ੍ਹ ਦੇ ਰੀਡਰ ਵਲੋਂ ਪਹਿਲਾਂ ਆਮ ਲੋਕਾਂ ਨੂੰ ਕੀਤਾ ਜਾਂਦਾ ਹੈ ਖੱਜਲ- ਖੁਆਰ ਫਿਰ ਉਕਤ ਰੀਡਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਕੀਤੇ ਦਾਅਵਿਆਂ ਅਤੇ ਵਿਜੀਲੈਂਸ ਵਿਭਾਗ ਦੇ ਕਿਸੇ ਵੀ ਭੈਅ -ਡਰ ਦੀ ਪ੍ਰਵਾਹ ਨਾ ਕਰਦੇ ਹੋਏ ਤਹਿਸੀਲ ‘ਚ ਆਪਣੇ ਨਿੱਜੀ ਕੰਮਾਂ ਲਈ ਆਏ ਲੋਕਾਂ ਦੀ ਭਾਰੀ ਲੁੱਟ -ਖਸੁੱਟ ਕਰਕੇ ਭਰੀਆਂ ਜਾਂਦੀਆਂ ਹਨ ਜੇਬਾਂ !
ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਕਤ ਨਾਇਬ ਤਹਿਸੀਲਦਾਰ ਸਾਬ੍ਹ ਦੇ ਕੋਲ ਭੁੰਗਾ ਅਤੇ ਸ਼ਾਮ ਚੁਰਾਸੀ ਤਹਿਸੀਲ ਦਾ ਚਾਰਜ ਹੈ ਜਿਸ ਕਾਰਨ ਹਫਤੇ ਚ 2-3 ਦਿਨ ਹੀ ਤਹਿਸੀਲਦਾਰ ਦਫਤਰ ਆਓਂਦੇ ਹਨ ਜਿਸ ਕਾਰਨ ਉਕਤ ਰੀਡਰ ਵਲੋਂ ਆਪਣੀ ਮਨਮਰਜੀ ਕਰਦਿਆਂ ਬੇਖੌਫ ਹੋ ਕੇ ਲੋਕਾਂ ਦੀਆਂ ਜੇਬਾਂ ਵੱਲ ਝਾਕਿਆ ਜਾਂਦਾ ਹੈ। ਪਿੰਡਾਂ ਦੇ ਲੋਕਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਕਤ ਭ੍ਰਿਸ਼ਟ ਰੀਡਰ ਨੂੰ ਨੱਥ ਪਾਏ ਜਾਵੇ ਜਾਂ ਇਸ ਦੀ ਇਥੋਂ ਦੂਰ ਦਰੇਡੇ ਦੀ ਬਦਲੀ ਕੀਤੀ ਜਾਵੇ ਤਾਂ ਹੀ ਲੋਕਾਂ ਦੀ ਖੱਜਲ ਖੁਆਰੀ ਰੁਕ ਸਕੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਉਕਤ ਭ੍ਰਿਸ਼ਟ ਰੀਡਰ ਖਿਲਾਫ ਕਿ ਕਾਰਵਾਈ ਕੀਤੀ ਜਾਂਦੀ ਹੈ ? ਜਦ ਇਸ ਸੰਬੰਧੀ ਨਈਬ ਤਸੀਲਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਆਉਟ ਆਫ ਰੇਂਜ ਆ ਰਿਹਾ ਸੀ