India

ਤਿਹਾੜ ਜੇਲ੍ਹ ਦੇ ਜੇਲ੍ਹਰ ਦੀ ਵੀਡੀਓ ਵਾਇਰਲ! ਡਾਂਸ ਕਰਦੇ ਪਿਸਤੌਲ ਤਾਣ ਕੇ ਕੀਤਾ ਇਹ ਕੰਮ ਹੋ ਗਏ ਮੁਅੱਤਲ

The video of the Jailer of Tihar Jail goes viral!

ਸ਼ੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੁੰਦਿਆਂ ਨੇ ਜਿਸ ਨੂੰ ਦੇਖ ਲੋਕ ਹੈਰਾਨ ਰਹਿ ਜਾਂਦੇ ਨੇ, ਹੁਣ ਮੁੜ ਤੋਂ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਤਿਹਾੜ ਜੇਲ੍ਹ ਦੇ ਜੇਲ੍ਹਰ ਵੱਲੋਂ ਵੀਡੀਓ ਚ ਪਿਸਤੌਲ ਲਿਹਰਾਉਂਦੇ ਹੋਏ ਨਜ਼ਰ ਆ ਰਹੇ ਨੇ । ਜਾਣਕਾਰੀ ਅਨੁਸਾਰ ਦੀਪਕ ਸ਼ਰਮਾ ਨੂੰ ਪਾਰਟੀ ਸਮਾਗਮ ਦੌਰਾਨ ਪਿਸਤੌਲ ਤਾਣ ਕੇ ਮੁਅੱਤਲ ਕਰ ਦਿੱਤਾ ਗਿਆ ਹੈ ।

ਪੰਜਾਬ ‘ਚ ਪੰਚਾਇਤੀ ਚੋਣਾਂ ਪਾਰਟੀ ਨਿਸ਼ਾਨ ‘ਤੇ ਨਹੀਂ ਲੜ ਸਕਣਗੇ ਉਮੀਦਵਾਰ

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ । ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਤਿਹਾੜ ਦੇ ਅਧਿਕਾਰੀ ਨੂੰ ਵੀ ਸੌਂਪੀ ਗਈ ਹੈ। ਦੀਪਕ ਸ਼ਰਮਾ ਇਸ ਸਮੇਂ ਮੰਡੋਲੀ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਹਨ। ਦਰਅਸਲ, ਦੀਪਕ ਸ਼ਰਮਾ ਵੀਰਵਾਰ ਸ਼ਾਮ ਨੂੰ ਘੋਂਡਾ ਤੋਂ ਭਾਜਪਾ ਦੇ ਨਿਗਮ ਕੌਂਸਲਰ ਦੇ ਪਤੀ ਦੇ ਜਨਮ ਦਿਨ ਦੀ ਪਾਰਟੀ ‘ਚ ਪਹੁੰਚੇ ਸਨ। ਇਹ ਸਮਾਗਮ ਸੀਮਾਪੁਰੀ ਥਾਣੇ ਨੇੜੇ ਕਰਵਾਇਆ ਗਿਆ। ਇੱਥੇ ਪਾਰਟੀ ‘ਚ ਦੀਪਕ ਸ਼ਰਮਾ ਕੁਝ ਹੋਰ ਲੋਕਾਂ ਨਾਲ ‘ਨਾਇਕ ਨਹੀਂ, ਖਲਨਾਇਕ ਹੂੰ ਮੈਂ’ ਗੀਤ ‘ਤੇ ਡਾਂਸ ਕਰ ਰਹੇ ਸਨ ।

Back to top button