Punjab
ਤੜਕਸਾਰ ਭਿਆਨਕ ਸੜਕ ਹਾਦਸਾ, ਕਾਰ ਸਵਾਰ 3 ਲੋਕਾਂ ਦੀ ਮੌਤ, 2 ਔਰਤਾਂ ਗੰਭੀਰ ਜ਼ਖ਼਼ਮੀ
Terrible road accident in the morning, 3 people in the car died, 2 women were seriously injured
ਤੜਕਸਾਰ ਮੁਕਤਸਰ ਬਠਿੰਡਾ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਹਾਦਸੇ ਵਿਚ ਤਿੰਨ ਮਰਦਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਤੇ ਦੋ ਔਰਤਾਂ ਗੰਭੀਰ ਜ਼ਖ਼਼ਮੀ ਹਨ। ਦੱਸਿਆ ਜਾਂਦਾ ਹੈ ਕਿ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ ਤੇ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਤੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਪਿੰਡ ਬੁੱਟਰ ਸ਼੍ਰੀ ਨੇੜੇ ਵਾਪਰਿਆ। ਦੱਸਿਆ ਜਾਂਦਾ ਹੈ ਕਿ ਕਾਰ ਬਠਿੰਡਾ ਤੋਂ ਮੁਕਤਸਰ ਵੱਲ ਨੂੰ ਆ ਰਹੀ ਸੀ ਤੇ ਸਾਰੇ ਕਾਰ ਸਵਾਰ ਮੁਕਤਸਰ ਦੇ ਰਹਿਣ ਵਾਲੇ ਹਨ।