‘ਥੱਪੜ ਸਕੈਂਡਲ’ ਤੋਂ ਬਾਅਦ ਕੰਗਨਾ ਨੇ ਇਕ ਰਿਪੋਰਟਰ ਦਾ ਵਗਾਹ ਮਾਰਿਆ ਮਾਇਕ
After the 'slap scandal', Kangana slapped a reporter
ਫਿਲਮਾਂ ਤੋਂ ਸਿਆਸਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਇਨ੍ਹੀਂ ਦਿਨੀ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣਨ ਦੇ ਨਾਲ-ਨਾਲ ‘ਥੱਪੜ ਸਕੈਂਡਲ’ ਨੂੰ ਲੈ ਚਰਚਾ ਬਟੋਰ ਰਹੀ ਹੈ। ਦਰਅਸਲ, ਕੰਗਨਾ ਰਣੌਤ ਸੰਸਦ ਮੈਂਬਰ ਬਣਦੇ ਹੀ ਵਿਵਾਦਾਂ ਵਿੱਚ ਆ ਗਈ ਸੀ। ਹਾਲ ਹੀ ਵਿੱਚ ਕੰਗਨਾ ਨਾਲ ਥੱਪੜ ਮਾਰਨ ਦੀ ਘਟਨਾ ਵਾਪਰੀ ਸੀ। ਜਿਸ ਤੋਂ ਬਾਅਦ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਤਹਿਲਕਾ ਮੱਚ ਗਿਆ।
ਦੱਸ ਦੇਈਏ ਕਿ ਚੰਡੀਗੜ੍ਹ ਏਅਰਪੋਰਟ ‘ਤੇ ਮਹਿਲਾ ਗਾਰਡ ਨੇ ਅਦਾਕਾਰਾ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ ਤੁਰੰਤ ਕਾਰਵਾਈ ਕਰਦੇ ਹੋਏ ਸੀਆਈਐਸਐਫ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ। ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਸੰਸਦ ਭਵਨ ਪਹੁੰਚ ਗਈ ਹੈ। ਜਿਸ ਦੌਰਾਨ ਕੰਗਨਾ ਰਣੌਤ ਕਾਫੀ ਗੁੱਸੇ ‘ਚ ਨਜ਼ਰ ਆਈ ਅਤੇ ਉੱਥੇ ਪਹੁੰਚਦੇ ਹੀ ਉਨ੍ਹਾਂ ਦੀ ਰਿਪੋਰਟਰ ਨਾਲ ਬਹਿਸ ਹੋ ਗਈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਥੱਪੜ ਸਕੈਂਡਲ ਦੀ ਘਟਨਾ ਤੋਂ ਬਾਅਦ ਜਦੋਂ ਨਵੀਂ ਚੁਣੀ ਗਈ ਸੰਸਦ ਕੰਗਨਾ ਰਣੌਤ ਸਵੇਰੇ ਸੰਸਦ ਪਹੁੰਚੀ ਤਾਂ ਰਿਪੋਰਟਰ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ। ਇਸ ਦੌਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਅਭਿਨੇਤਰੀ ਕਾਫੀ ਗੁੱਸੇ ‘ਚ ਨਜ਼ਰ ਆ ਰਹੀ ਹੈ। ਕੰਗਨਾ ਰਣੌਤ ਨੂੰ ਗੁੱਸੇ ਨਾਲ ਇਕ ਰਿਪੋਰਟਰ ਦਾ ਮਾਈਕ ਹਟਾਉਂਦੇ ਦੇਖਿਆ ਗਿਆ, ਜਿਸ ‘ਤੇ ਰਿਪੋਰਟਰ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, “1 ਮਿੰਟ ਮੈਡਮ, ਤੁਸੀਂ ਕੀ ਕਰ ਰਹੇ ਹੋ, ਮੈਂ ਸਵਾਲ ਪੁੱਛ ਰਹੀ ਹਾਂ।”