ਦਲੀਪ ਟਿਰਕੀ ਦੇ ਤਜ਼ਰਬੇ ਦਾ ਹਾਕੀ ਇੰਡੀਆ ਨੂੰ ਮਿਲੇਗਾ ਵੱਡਾ ਲਾਭ – ਸੁਰਿੰਦਰ ਸਿੰਘ ਭਾਪਾ
ਦਲੀਪ ਟਿਰਕੀ ਦੇ ਪ੍ਰਧਾਨ ਬਣਨ ਤੇ ਹਾਕੀ ਖਿਡਾਰੀਆਂ ‘ਚ ਭਾਰੀ ਉਤਸ਼ਾਹ – ਇਕਬਾਲ ਸਿੰਘ ਸੰਧੂ
ਜਲੰਧਰ, ਐਚ ਐਸ ਚਾਵਲਾ।
ਹਾਕੀ ਖਿਡਾਰੀ ਦਲੀਪ ਟਿਰਕੀ ਦੇ ਹਾਕੀ ਇੰਡੀਆ ਦੇ ਪ੍ਰਧਾਨ ਬਣਨ ‘ ਤੇ ਉਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੇ ਸਾਬਕਾ ਹਾਕੀ ਖਿਡਾਰੀ ਇਕਬਾਲ ਸਿੰਘ ਸੰਧੂ ਨੇ ਉਨ੍ਹਾਂ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਵਧਾਈਆਂ ਦਿੱਤੀਆਂ ਹਨ।
ਇਸ ਮੌਕੇ ਉਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਦੱਸਿਆ ਕਿ ਤਿੰਨ ਵਾਰ ਉਲੰਪਿਕ ਖੇਡ ਚੁੱਕੇ ਦਲੀਪ ਟਿਰਕੀ ਉਨ੍ਹਾਂ ਦੇ ਪੁਰਾਣੇ ਸਾਥੀ ਰਹੇ ਹਨ। ਉਨ੍ਹਾਂ ਕਿਹਾ ਕਿ ਦਲੀਪ ਟਿਰਕੀ ਰੇਲ ਕੋਚ ਫੈਕਟਰੀ ਵੱਲੋਂ ਹਾਕੀ ਖੇਡਦੇ ਰਹੇ ਹਨ ਅਤੇ ਅਸੀਂ ਇਕੱਠਿਆਂ ਨੇ ਹਾਕੀ ਖੇਡਦਿਆਂ ਕਈ ਯਾਦਗਾਰੀ ਮੈਚ ਖੇਡੇ ਤੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ। ਉਨ੍ਹਾਂ ਕਿਹਾ ਕਿ ਟਿਰਕੀ ਦੇ ਤਜ਼ਰਬੇ ਦਾ ਹਾਕੀ ਇੰਡੀਆ ਨੂੰ ਵੱਡਾ ਲਾਭ ਮਿਲੇਗਾ।
ਇਸ ਮੌਕੇ ਸਾਬਕਾ ਹਾਕੀ ਖਿਡਾਰੀ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਦਲੀਪ ਟਿਰਕੀ ਦੇ ਹਾਕੀ ਇੰਡੀਆ ਦੇ ਪ੍ਰਧਾਨ ਬਣਨ ਨਾਲ ਖਿਡਾਰੀਆਂ ‘ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਉਨਾਂ ਕਿਹਾ ਕਿ ਟਿਰਕੀ ਦੇ ਪ੍ਰਧਾਨ ਬਣਨ ਨਾਲ ਨੌਜਵਾਨ ਖਿਡਾਰੀਆਂ ਨੂੰ ਜਿੱਥੇ ਵੱਡਾ ਫਾਇਦਾ ਪਹੁੰਚੇਗਾ, ਉੱਥੇ ਹਾਕੀ ਦਾ ਭਵਿੱਖ ਹੋਰ ਸੁਨਹਿਰੀ ਹੋਵੇਗਾ।
ਦਲੀਪ ਟਿਰਕੀ ਨੂੰ ਇਕ ਵਾਰ ਫਿਰ ਸ਼ੁੱਭ ਕਾਮਨਾਵਾਂ ਦਿੰਦਿਆਂ ਸੁਰਿੰਦਰ ਸਿੰਘ ਭਾਪਾ ਤੇ ਇਕਬਾਲ ਸਿੰਘ ਸੰਧੂ ਨੇ ਇਹ ਭਰੋਸਾ ਦਿੱਤਾ ਕਿ ਹਾਕੀ ਇੰਡੀਆ ਵੱਲੋਂ ਪੰਜਾਬ ਵਿਚ ਕੋਈ ਵੀ ਟੂਰਨਾਮੈਂਟ ਕਰਵਾਇਆ ਜਾਵੇਗਾ ਤਾਂ ਉਹ ਉਸ ਵਿਚ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਣ ਲਈ ਵਚਨਬੱਧ ਹਨ।