Jalandhar
ਦਿਲਜੀਤ ਦੋਸਾਂਝ ਦਾ ਮਾਮਲਾ ਹਾਈ ਕੋਰਟ ‘ਚ ਪਹੁੰਚਿਆ, ਵਧੀਆਂ ਮੁਸ਼ਕਲਾਂ
Diljit Dosanjh's case reaches Chandigarh HC, more problems





ਚੰਡੀਗੜ੍ਹ ‘ਚ ਦਿਲਜੀਤ ਦੋਸਾਂਝ ਵੱਲੋ ਕੀਤਾ ਗਿਆ ਸ਼ੋਅ ‘ਦਿਲ-ਲੁਮਿਨਾਟੀ ਇੰਡੀਆ’ ਅਜੇ ਵੀ ਚਰਚਾ ‘ਚ ਬਣਿਆ ਹੋਇਆ ਹੈ। ਦਰਅਸਲ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਿਉਂਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (CPCC) ਦੀ ਰਿਪੋਰਟ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ 14 ਦਸੰਬਰ ਨੂੰ ਸੈਕਟਰ 34 ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸੰਗੀਤ ਸਮਾਰੋਹ ਦੌਰਾਨ ਸ਼ੋਰ ਦਾ ਪੱਧਰ ਮਨਜ਼ੂਰ ਸੀਮਾ ਤੋਂ ਵੱਧ ਸੀ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਗਾਇਕ ਦਿਲਜੀਤ ਦੁਸਾਂਝ ਦੇ ਪ੍ਰੋਗਰਾਮ ਦੌਰਾਨ ਸ਼ੋਰ ਦਾ ਪੱਧਰ 70 ਤੋਂ 80 ਡੈਸੀਬਲ ਤੱਕ ਸੀ, ਜੋ ਕਿ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਨਿਯਮਾਂ, 2000 ਦੀ ਉਲੰਘਣਾ ਹੈ।