IndiaPoliticsPunjab

ਦਿੱਲੀ ਏਅਰਪੋਰਟ ਤੋਂ ਪੰਜਾਬ ਦਾ ਨਸ਼ਾ ਤਸਕਰ ਪੁਲਿਸ ਨੇ ਫੜਿਆ , ਕੈਨੇਡਾ ਭੱਜਣ ਦੀ ਫਿਰਾਕ ’ਚ

Punjab's drug smuggler was caught by the police from Delhi airport, trying to escape to Canada

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਬਦਨਾਮ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਵਿਚ ਦਰਜ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ ਉਹ ਪਿਛਲੇ ਇੱਕ ਸਾਲ ਤੋਂ ਲੋੜੀਂਦਾ ਸੀ। ਸੈੱਲ ਨੇ ਇਸ ਦੇ ਖਿਲਾਫ਼ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਕੈਨੇਡਾ ਭੱਜਣ ਲਈ ਆਈਜੀਆਈ ਏਅਰਪੋਰਟ (ਆਈਜੀਆਈ ਏਅਰਪੋਰਟ ਦਿੱਲੀ) ਆਇਆ। ਡੀਸੀਪੀ ਸਪੈਸ਼ਲ ਸੈੱਲ ਅਲੋਕ ਕੁਮਾਰ ਅਨੁਸਾਰ ਨਸ਼ਾ ਤਸਕਰ ਦਾ ਨਾਂ ਕੰਵਰਬੀਰ ਸਿੰਘ ਹੈ।

ਕੰਵਰਬੀਰ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ। ਛੋਟੇ ਹੁੰਦੇ ਹੀ ਉਸ ਦੀ ਮਾਤਾ ਦੀ ਮੌਤ ਹੋ ਗਈ, ਇਸ ਲਈ ਉਹ ਤਰਨਤਾਰਨ ਵਿਖੇ ਆਪਣੀ ਮਾਸੀ ਕੋਲ ਰਹਿੰਦਾ ਸੀ।  ਪਹਿਲਾਂ ਉਸ ਨੇ ਆਪਣੇ ਚਚੇਰੇ ਭਰਾ ਦੇ ਹੋਟਲ ਵਿਚ ਸ਼ੈੱਫ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਥੇ ਮਾੜੇ ਅਨਸਰਾਂ ਦੇ ਸੰਪਰਕ ‘ਚ ਆਉਣ ਤੋਂ ਬਾਅਦ ਉਸ ਨੇ ਇਲਾਕੇ ‘ਚ ਨਸ਼ਾ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿੱਚ ਉਹ ਨਸ਼ਾ ਤਸਕਰ ਕੰਵਲਦੀਪ ਸਿੰਘ ਉਰਫ਼ ਛੋਟੂ ਸਰਦਾਰ ਦੇ ਸੰਪਰਕ ਵਿਚ ਆਇਆ।

ਏਸੀਪੀ ਵੇਦ ਪ੍ਰਕਾਸ਼ ਅਤੇ ਇੰਸਪੈਕਟਰ ਪਵਨ ਪੁਲਿਸ ਟੀਮ ਨੇ ਏਅਰਪੋਰਟ ਤੋਂ ਸੂਚਨਾ ਮਿਲਣ ’ਤੇ ਕੰਵਰਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਅੰਮ੍ਰਿਤਸਰ, ਪੰਜਾਬ, ਦਿੱਲੀ ਅਤੇ ਅਸਾਮ ਆਦਿ ਸੂਬਿਆਂ ਵਿਚ ਨਸ਼ਾ ਸਪਲਾਈ ਕਰਨ ਵਾਲੇ ਇੱਕ ਗਰੋਹ ਦਾ ਮੈਂਬਰ ਹੈ। ਸਪੈਸ਼ਲ ਸੈੱਲ ਦੀ ਟੀਮ ਫਰਾਰ ਡਰੱਗ ਸਪਲਾਇਰ ਕੰਵਰਬੀਰ ਸਿੰਘ, ਜੋ ਕਿ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਗਿਰੋਹ ਦਾ ਸਰਗਨਾ ਹੈ, ਦੀ ਸੂਚਨਾ ‘ਤੇ ਕੰਮ ਕਰ ਰਹੀ ਸੀ।

Related Articles

Back to top button