

ਦਿੱਲੀ ਏਅਰਪੋਰਟ ਨੇ ਇਕ ਟਵੀਟ ਕਰ ਕੇ ਹਵਾਈ ਮੁਸਾਫਰਾਂ ਲਈ ਐਡਵਾਈਜ਼ਰੀ ਜਾਰੀ ਕੀਤੀਹੈ। ਇਸ ਵਿਚ ਕਿਹਾ ਗਿਆ ਹੈ ਕਿ ਮੌਸਮ ਸਾਫ ਨਾ ਹੋਣ ਕਾਰਨ ਸਹੀ ਨਾ ਦਿੱਸਣ ਜਾਂ ਘੱਟ ਦਿੱਸਣ ਦੀ ਮੁਸ਼ਕਿਲ ਬਣੀ ਹੋਈ ਹੈ। ਇਸ ਵੇਲੇ ਫਲਾਈਟਾਂ ਆਪਣੇ ਸਮੇਂ ਸਿਰ ਚਲ ਰਹੀਆਂ ਹਨ ਪਰ ਮੁਸਾਫਰ ਆਪਣੀਆਂ ਫਲਾਈਟਾਂ ਲਈ ਆਪੋ ਆਪਣੀਆਂ ਏਅਰਲਾਈਨਜ਼ ਨਾਲ ਸੰਪਰਕ ਕਰਨ।