ਥਾਣੇਦਾਰ ਖ਼ਿਲਾਫ਼ ਹੋਵੇਗਾ ਕਤਲ ਦਾ ਪਰਚਾ ਦਰਜ, ਪੁਲਿਸ ਨੇ ਦਿੱਤਾ ਭਰੋਸਾ
ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਇੱਕ ਮੋਬਾਈਲ ਦੀ ਦੁਕਾਨ ਵਿੱਚ ਇੱਕ ਪੁਲੀਸ ਮੁਲਾਜ਼ਮ ਨੇ ਅਣਜਾਣੇ ਵਿੱਚ ਆਪਣੇ ਸਰਕਾਰੀ ਪਿਸਤੌਲ ਵਿੱਚੋਂ ਗੋਲੀ ਚਲਾ ਦਿੱਤੀ। ਗੋਲੀ ਦੁਕਾਨ ‘ਤੇ ਕੰਮ ਕਰਦੇ ਨੌਜਵਾਨ ਨੂੰ ਲੱਗੀ। ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। 49 ਸੈਕਿੰਡ ਦੀ ਸੀਸੀਟੀਵੀ ਫੁਟੇਜ ਵਿੱਚ, ਇੱਕ ਪੁਲਿਸ ਅਧਿਕਾਰੀ ਆਪਣੀ ਸਰਕਾਰੀ ਪਿਸਤੌਲ ਇੱਕ ਮੋਬਾਈਲ ਦੀ ਦੁਕਾਨ ਦੇ ਕਾਊਂਟਰ ‘ਤੇ ਰੱਖ ਕੇ ਵਾਰ-ਵਾਰ ਘੁਮਾਉਂਦਾ ਅਤੇ ਛੂਹਦਾ ਦਿੱਖ ਰਿਹਾ ਹੈ। ਇਸ ਦੌਰਾਨ ਉਹ ਕਾਊਂਟਰ ‘ਤੇ ਪਿਸਤੌਲ ਨੂੰ ਕਈ ਵਾਰ ਘੁੰਮਾਉਂਦਾ ਹੈ। ਫਿਰ ਅਚਾਨਕ ਗੋਲੀ ਚੱਲਣ ਨਾਲ ਉੱਥੇ ਕੰਮ ਕਰ ਰਹੇ ਨੌਜਵਾਨ ਨੂੰ ਸੱਟ ਲੱਗ ਜਾਂਦੀ ਹੈ।
ਪੁਲਿਸ ਅਧਿਕਾਰੀਆਂ ਵਲੋਂ ਧਰਨਾਕਾਰੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਗੋਲੀ ਨਾਲ ਮਾਰੇ ਗਏ ਨੌਜਵਾਨ ਦੇ ਮਾਮਲੇ ’ਚ ਪੁਲਿਸ ਵੱਲੋਂ ਥਾਣੇਦਾਰ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਜਾ ਰਿਹਾ ਹੈ।