ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੀਆਂ ਦੋ ਜੁੜਵਾਂ ਭੈਣਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਇਹ ਪੱਤਰ ਬਹੁਤ ਹੀ ਭਾਵੁਕ ਕਰਨ ਵਾਲਾ ਹੈ। ਬਾਂਦੀਕੁਈ ਕਸਬੇ ਵਿਚ 7ਵੀਂ ਕਲਾਸ ਵਿਚ ਪੜ੍ਹਨ ਵਾਲੀ 12 ਸਾਲ ਦੀਆਂ ਜੁੜਵਾਂ ਭੈਣਾਂ ਅਰਚਨਾ ਤੇ ਅਰਚਿਤਾ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ ਵਿਚ ਫੈਮਿਲੀ ਦੀ ਡਰਾਇੰਗ ਬਣਾ ਕੇ ਆਪਣੀ ਪ੍ਰੇਸ਼ਾਨੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਚਿੱਠੀ ਵਿਚ ਲਿਖਿਆ ਹੈ ਕਿ ਮੰਮੀ-ਪਾਪਾ ਦੀ ਬਹੁਤ ਯਾਦ ਆਉਂਦੀ ਹੈ, ਕ੍ਰਿਪਾ ਉਨ੍ਹਾਂ ਦੀ ਟਰਾਂਸਫਰ ਸਾਡੇ ਕੋਲ ਕਰ ਦਿਓ।
ਪੀਐੱਮ ਮੋਦੀ ਨੂੰ ਲਿਖੀ ਚਿੱਠੀ ਵਿਚ ਕਾਫੀ ਮਾਸੂਮੀਅਮਤ ਭਰੇ ਲਫਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ। ਲੜਕੀਆਂ ਨੇ ਪੀਐੱਮ ਨੂੰ ਅਪੀਲ ਕੀਤੀ ਹੈ ਕਿ ਮਾਤਾ-ਪਿਤਾ ਦਾ ਟ੍ਰਾਂਸਫਰ ਉਨ੍ਹਾਂ ਦੇ ਗ੍ਰਹਿ ਖੇਤਰ ਵਿਚ ਕਰ ਦਿੱਤਾ ਜਾਵੇ। ਇਸ ਚਿੱਠੀ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਤਸਵੀਰ ਵੀ ਬਣਾਈ ਹੈ। ਇਸ ਵਿਚ ਦੱਸਿਆ ਹੈ ਕਿ ਉਨ੍ਹਾਂ ਨੇ ਆਪਣਾ ਬਚਪਨ ਮਾਤਾ-ਪਿਤਾ ਦੇ ਬਿਨਾਂ 646 ਕਿਲੋਮੀਟਰ ਦੂਰ ਚਾਚਾ-ਚਾਰੀ ਨਾਲ ਬਿਤਾਉਣਾ ਪੈ ਰਿਹਾ ਹੈ। ਨਾਲ ਹੀ ਮਾਤਾ-ਪਿਤਾ ਕਿੰਨੀ ਦੂਰ ਇਕ-ਦੂਜੇ ਤੋਂ ਵੱਖ ਰਹੇ ਰਹੇ ਹਨ, ਉਸ ਨੂੰ ਵੀ ਡਰਾਇੰਗ ਨਾਲ ਦੱਸਿਆ ਗਿਆ ਹੈ।
ਕੈਨੇਡਾ ‘ਚ ਹੁਣ ਸਭ ਕੁਝ ਛੱਡ ਆਪਣੇ ਦੇਸ਼ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ
ਅਰਚਨਾ ਤੇ ਅਰਚਿਤਾ ਦਾ ਕਹਿਣਾ ਹੈ ਕਿ ਕਿਸੇ ਕਾਰਨ ਪਾਪਾ ਦਾ ਟਰਾਂਸਫਰ ਨਹੀਂ ਹੋਵੇ ਤਾਂ ਕੋਈ ਗੱਲ ਨਹੀਂ। ਮੰਮੀ ਦਾ ਟ੍ਰਾਂਸਫਰ ਤਾਂ ਬਾਂਦੀਕੁਈ ਜਾਂ ਜੈਪੁਰ ਹੋ ਜਾਵੇ। ਕਈ ਵਾਰ ਚਾਚਾ ਨੇ ਮੰਮੀ ਦੀ ਟਰਾਂਸਫਰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਟੀਚਰ ਦੇ ਤਬਾਦਲਿਆਂ ‘ਤੇ ਰੋਕ ਹੋਣ ਨਾਲ ਟਰਾਂਸਫਰ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਲੱਗਾ ਕਿ ਕੋਈ ਗੱਲ ਨਹੀਂ ਮੰਨ ਰਿਹਾ ਤਾਂ ਅਸੀਂ ਸੋਚਿਆ ਕਿ ਦੇਸ਼ ਵਿਚ ਪ੍ਰਧਾਨ ਮੰਤਰੀ ਸਭ ਤੋਂ ਵੱਡੇ ਹਨ। ਉਹ ਚਾਹੁਣ ਤਾਂ ਮੰਮੀ-ਪਾਪਾ ਦਾ ਟਰਾਂਸਫਰ ਸਾਡੇ ਕੋਲ ਕਰ ਸਕਦੇ ਹਨ। ਇਸ ਲਈ ਅਸੀਂ ਦੋਵੇਂ ਭੈਣਾਂ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਚਾਚਾ ਸੁਰੇਸ਼ ਤੋਂ ਸੋਸ਼ਲ ਮੀਡੀਆ ‘ਤੇ ਪੋਸਟ ਕਰਵਾ ਦਿੱਤਾ ਤਾਂ ਕਿ ਪ੍ਰਧਾਨ ਮੰਤਰੀ ਸਾਡੀ ਗੱਲ ਸੁਣ ਸਕੇ।
ਦੋਵੇਂ ਭੈਣਾਂ ਨੇ ਚਿੱਠੀ ਵਿਚ ਲਿਖਿਆ-ਮੇਰਾ ਨਾਂ ਅਰਚਿਤਾ ਤੇ ਮੇਰੀ ਭੈਣ ਦਾ ਨਾਂ ਅਰਚਨਾ ਹੈ। ਸਾਡੀ ਉਮਰ 12 ਸਾਲ ਹੈ। ਅਸੀਂ ਦੋਵੇਂ ਦਿੱਲੀ ਪਬਿਲਕ ਸਕੂਲ, ਬਾਂਦੀਕੁਈ ਵਿਚ ਕਲਾਸ 7ਵੀਂ ਦੀਆਂ ਵਿਦਿਆਰਥਣਾਂ ਹਾਂ। ਪਿਤਾ ਦਾ ਨਾਂ ਦੇਵਪਾਲ ਮੀਨਾ ਤੇ ਮਾਤਾ ਦਾ ਨਾਂ ਹੇਮਲਤਾ ਕੁਮਾਰੀ ਮੀਨਾ ਹੈ। ਸਾਡੇ ਪਿਤਾ ਜੀ ਪੰਚਾਇਤ ਸੰਮਤੀ ਚੌਹਟਨ ਵਿਚ ਸਹਾਇਕ ਲੇਖਾਧਿਕਾਰੀ ਦੇ ਅਹੁਦੇ ‘ਤੇ ਕੰਮ ਕਰਦੇ ਹਨ ਤੇ ਸਾਡੀ ਮਾਤਾ ਸਰਕਾਰੀ ਹਾਇਰ ਸੈਕੰਡਰੀ ਸਕੂਲ, ਦੇਵਦਾ ਬਲਾਕ, ਸਮਦੀ (ਬਲੋਤਰਾ) ਵਿੱਚ ਅਧਿਆਪਕ (ਪੱਧਰ-2, ਵਿਸ਼ਾ- ਹਿੰਦੀ) ਵਜੋਂ ਕੰਮ ਕਰਦੇ ਹਨ।
ਸਾਨੂੰ ਦੋਵਾਂ ਭੈਣਾਂ ਨੂੰ ਆਪਣੇ ਮਾਤਾ-ਪਿਤਾ ਦੀ ਬਹੁਤ ਯਾਦ ਆਉਂਦੀ ਹੈ ਤੇ ਉਨ੍ਹਾਂ ਬਿਨਾਂ ਸਾਡਾ ਪੜ੍ਹਾਈ ਕਰਨ ਨੂੰ ਮਨ ਨਹੀਂ ਲੱਗਦਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਤਾ-ਪਿਤਾ ਦਾ ਤਬਾਦਲਾ ਜੈਪੁਰ ਹੋ ਜਾਵੇ। ਅਸੀਂ ਮਾਤਾ-ਪਿਤਾ ਨਾਲ ਰਹਿਣਾ ਚਾਹੁੰਦੇ ਹਾਂ। ਅਸੀਂ ਤੁਹਾਡੇ ਕਈ ਪਲਾਨ ਜਿਵੇਂ ਬੇਟੀ ਬਚਾਓ, ਬੇਟੀ ਪੜ੍ਹਾਓ, ਸੁਕੰਨਿਆ ਸਮਰਿਧੀ ਯੋਜਨਾ ਆਦਿ ਸੁਣੇ ਤੇ ਦੇਖੇ ਹਨ। ਸਾਨੂੰ ਉਨ੍ਹਾਂ ਤੋਂ ਬਹੁਤ ਪ੍ਰੇਰਣਾ ਮਿਲੀ ਹੈ।