Jalandhar

ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ (ਜਲੰਧਰ) ਵਿਖੇ 73ਵਾਂ ਸ਼ਹੀਦੀ ਜੋੜ ਮੇਲਾ 14 ਜੂਨ ਤੋਂ ਸ਼ੁਰੂ

The 73rd Shaheedee Jood Mela of Blessed Martyr Baba Nihal Singh ji will start from June 14 at Tallan village.

ਬਾਬਾ ਜੀ ਦੀ ਯਾਦ ‘ਚ ਅੱਜ ਤੋਂ 16 ਜੂਨ ਤੱਕ ਵਿਸ਼ਾਲ ਖੇਡ ਮੇਲਾ ਸ਼ੁਰੂ-  ਮਨਿੰਦਰ ਸਿੰਘ ਸਿੱਧੂ ਰਸੀਬਰ / ਸਬ ਰਜਿਸਟਰਾਰ ਜਲੰਧਰ

ਜਲੰਧਰ / ਐਸ ਐਸ ਚਾਹਲ

ਜਲੰਧਰ ਦੇ ਮਸ਼ਹੂਰ ਪਿੰਡ ਤਲਣ ਵਿਖੇ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ 73ਵਾਂ ਸ਼ਹੀਦੀ ਜੋੜ ਮੇਲਾ ਮਿਤੀ 14 ਜੂਨ ਤੋਂ 16 ਜੂਨ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ. ਗੁਰਦੁਆਰਾ ਸਾਹਿਬ ਦੇ ਰਸੀਬਰ ਮਨਿੰਦਰ ਸਿੰਘ ਸਿੱਧੂ ਸਬ ਰਜਿਸਟਰਾਰ ਜਲੰਧਰ 1 ਅਤੇ ਤਹਿਸੀਲਦਾਰ ਸ਼ਾਹਕੋਟ, ਸੀਨੀਅਰ ਮੈਨਜਰ ਬਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਾਬਾ ਜੀ ਦੀ ਯਾਦ ਚ ਜਿਥੇ 12 ਜੂਨ ਤੋਂ 16 ਜੂਨ ਤੱਕ ਵਿਸ਼ਾਲ ਖੇਡ ਮੇਲਾ, ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ 5 ਦਿਨਾਂ ਮੁਫ਼ਤ ਮੈਡੀਕਲ ਕੈਂਪ, ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਹੈ ਉੱਥੇ ਬਾਬਾ ਜੀ ਦੀ ਯਾਦ ਨੂੰ ਕਾਇਮ ਰੱਖਦਿਆਂ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਜਾ ਰਿਹਾ ਹੈ,

ਉਨ੍ਹਾਂ ਦਸਿਆ ਕਿ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, 15 ਜੂਨ ਨੂੰ ਕੀਰਤਨ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਸੰਗਤਾਂ ਨੂੰ ਗੁਰੂ ਜੱਸ ਸਰਬਨ ਕਰਵਾਉਣਗੇ ਅਤੇ 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਢਾਡੀ ਦਰਬਾਰ ਹੋਵੇਗਾ, ਜਿਸ  ਵਿਚ ਢਾਡੀ ਗੁਰਪ੍ਰਤਾਪ ਸਿੰਘ ਪਦਮ, ਢਾਡੀ ਬੀਬੀ ਸੰਦੀਪ ਕੌਰ ਖਾਲਸਾ, ਢਾਡੀ ਸੁਰਜੀਤ ਸਿੰਘ ਪਾਰਸ ਤੇ ਢਾਡੀ ਮੇਜਰ ਸਿੰਘ ਖਾਲਸਾ ਵਲੋਂ ਬੀਰ ਰੱਸ ਵਾਰਾਂ ਸਰਬਨ ਕਰਵਾਈਆਂ ਜਾਣਗੀਆਂ .

Back to top button