PoliticsPunjab

ਨਵੀਂ ਕਢਾਈ ਜੀਪ, ਬਾਬਾ ਵਡਭਾਗ ਸਿੰਘ ਦੇ ਗਏ ਮੱਥਾ ਟੇਕਣ, ਡਿੱਗੀ ਨਹਿਰ ‘ਚ, ਮਾਂ-ਧੀ ਤੇ ਦੋ ਬੱਚਿਆਂ ਦੀ ਮੌਤ

New Kadhai Jeep, Baba Vadbhag Singh went to pay obeisance, in the fallen canal, mother, daughter and two children died.

ਮਾਛੀਵਾੜਾ ਨੇੜੇ ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਧਾਰਮਿਕ ਥਾਂ ਉਤੇ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ। ਇਸ ਹਾਦਸੇ ਵਿਚ ਮਾਂ-ਧੀ ਮਹਿੰਦਰ ਕੌਰ (65) ਤੇ ਕਰਮਜੀਤ ਕੌਰ (52) ਦੀ ਮੌਤ ਹੋ ਗਈ, ਜਦਕਿ 2 ਬੱਚੇ ਗਗਨਜੋਤ ਕੌਰ (15) ਜਦਕਿ ਇਕ ਲੜਕੀ ਦਾ ਨਾਮ ਪਤਾ ਨਹੀਂ ਲੱਗਾ, ਉਹ ਵੀ ਦਮ ਤੋੜ ਗਏ। ਇਸ ਤੋਂ ਇਲਾਵਾ, ਇਕ ਹੋਰ ਬੱਚਾ ਸੁਖਪ੍ਰੀਤ ਸਿੰਘ (7) ਨਹਿਰ ਵਿਚ ਰੁੜ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਨਿਜ਼ਾਮਪੁਰ, ਡਾਂਗੋਵਾਲ ਅਤੇ ਛਿਬੜਾ ਦੇ ਕਰੀਬ 15 ਤੋਂ ਵੱਧ ਔਰਤਾਂ, ਬੱਚੇ ਤੇ ਪੁਰਸ਼ ਸ਼ਾਮਲ ਸਨ, ਉਹ ਕੱਲ੍ਹ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਮੱਥਾ ਟੇਕਣ ਗਏ ਸਨ। ਇਹ ਸਾਰੇ ਪਰਿਵਾਰਕ ਮੈਂਬਰ ਨਵੀਂ ਮਹਿੰਦਰਾ ਪਿਕਅੱਪ ਜੀਪ ਉਤੇ ਸਵਾਰ ਹੋ ਕੇ ਮੱਥਾ ਟੇਕਣ ਉਪਰੰਤ ਅੱਜ ਜਦੋਂ ਸਵੇਰੇ ਬਾਬਾ ਵਡਭਾਗ ਜੀ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਦਾ ਸੰਤੁਲਨ ਵਿਗੜ ਗਿਆ ਜੋ ਸੜਕ ਤੋਂ ਕਰੀਬ 30 ਫੁੱਟ ਥੱਲੇ ਨਹਿਰ ਕਿਨਾਰੇ ਜਾ ਗਿਰੀ। ਬੇਸ਼ੱਕ ਦਰੱਖਤਾਂ ਕਾਰਨ ਗੱਡੀ ਨਹਿਰ ਵਿਚ ਡਿੱਗਣ ਤੋਂ ਬਚਾਅ ਹੋ ਗਿਆ ਪਰ ਇਕ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿਚ ਜਾ ਡਿੱਗਾ ਤੇ ਰੁੜ ਗਿਆ ਜਦਕਿ ਬਾਕੀ ਸਾਰੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ।
ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਔਰਤ ਮਹਿੰਦਰ ਕੌਰ ਤੇ ਕਰਮਜੀਤ ਕੌਰ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਜੋ ਕਿ ਰਿਸ਼ਤੇ ‘ਤੇ ਮਾਂ-ਧੀ ਦੱਸੇ ਜਾ ਰਹੇ ਹਨ। ਚਮਕੌਰ ਸਾਹਿਬ ਹਸਪਤਾਲ ਵਿਚ ਜ਼ਖ਼ਮੀ ਹੋਏ 12 ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ

Back to top button