ਗੁਰੂਹਰਸਹਾਏ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, 15 ਸਾਲ ਦੀ ਨਾਬਾਲਗ ਨਾਲ ਪਿਓ, ਭਰਾ ਅਤੇ ਮਾਸਣ ਨੇ ਦਰਿੰਦਗੀ ਭਰਿਆ ਕਾਰਾ ਕੀਤਾ ਹੈ। ਉਸ ਨੇ ਆਪਣੇ ਪਿਓ ਸਮੇਤ ਇਨ੍ਹਾਂ ‘ਤੇ ਗਲਤ ਕੰਮ ਕਰਨ ਦੇ ਦੋਸ਼ ਲਾਏ ਹਨ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ
ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ 15 ਸਾਲਾ ਪੀੜਤ ਲੜਕੀ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਦੇ ਪਿਤਾ ਨੇ ਉਸ ਨਾਲ ਘਰ ਵਿਚ ਵਾਰ-ਵਾਰ ਸਰੀਰਕ ਸੰਬੰਧ ਬਣਾਏ ਸਨ। ਇਕ ਵਾਰ ਉਸ ਦੀ ਮਾਤਾ ਨੇ ਗਲਤ ਕੰਮ ਕਰਦੇ ਦੇਖ ਲਿਆ। ਉਸ ਦੀ ਮਾਤਾ ਉਸ ਨੂੰ ਮਾਸੀ ਕੋਲ ਛੱਡ ਆਈ ਪਰ ਉਥੇ ਉਸ ਦੇ ਮਾਸੜ ਨੇ ਵੀ ਉਸ ਨਾਲ ਬਲਾਤਕਾਰ ਕੀਤਾ।
ਪੀੜਤਾ ਨੇ ਦੋਸ਼ ਲਗਾਇਆ ਕਿ ਬੀਤੀ 6 ਤਾਰੀਖ ਨੂੰ ਉਸ ਦੇ ਭਰਾ ਨੇ ਵੀ ਉਸ ਨਾਲ ਗਲਤ ਹਰਕਤ ਕੀਤੀ ਅਤੇ ਉਸ ਨੇ ਸਕੂਲ ਜਾ ਕੇ ਆਪਣੀ ਮੈਡਮ ਦੇ ਫੋਨ ਤੋਂ ਹੈਲਪਲਾਈਨ ਨੰਬਰ 1098 ‘ਤੇ ਫੋਨ ਕਰ ਕੇ ਸਾਰੀ ਗੱਲ ਦੱਸੀ।
ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਿਤਾ ਅਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੜਕੀ ਦੇ ਮਾਸੜ ਦੀ ਗ੍ਰਿਫਤਾਰੀ ਲਈ ਕਰਵਾਈ ਕੀਤੀ ਜਾ ਰਹੀ ਹੈ।