Jalandhar
ਪਿੰਡ ਦਿਆਲਪੁਰ ਵਾਸੀਆ ਨੇ ਹਰਜਿੰਦਰ ਸਿੰਘ ਰਾਜਾ ਨੂੰ ਸਰਬ ਸੰਮਤੀ ਨਾਲ ਤੀਸਰੀ ਵਾਰ ਚੁਣਿਆ ਸਰਪੰਚ
Village Dayalpur Vasia elected Harjinder Singh Raja as the Sarpanch for the third time
ਕਰਤਾਰਪੁਰ/ ਪਿੰਡ ਦਿਆਲਪੁਰ ਦੇ ਪਿੰਡ ਵਾਸੀਆ ਨੇ ਹਰਜਿੰਦਰ ਸਿੰਘ ਰਾਜਾ ਨੂੰ ਸਰਬ ਸੰਮਤੀ ਨਾਲ ਪਿੰਡ ਦਿਆਲਪੁਰ ਜਦਾ ਤੀਸਰੀ ਵਾਰ ਸਰਪੰਚ ਚੁਣਿਆ। ਸਰਪੰਚ ਹਰਜਿੰਦਰ ਸਿੰਘ ਰਾਜਾ ਤੇ ਸਮੂਹ ਪੰਚਾਇਤ ਮੈਬਰਾਂ ਤੇ ਨਗਰ ਨਿਵਾਸੀਆ ਨੇ ਗੁਰੂਦੁਆਰਾ ਸਾਹਿਬ ਹਲਟੀ ਵਾਲਾ ’ਚ ਅਰਦਾਸ ਉਪਰੰਤ ਗੁਰੂ ਚਰਨਾ ’ਚ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਦਾ ਸੁਕਰਾਨਾ ਕੀਤਾ। ਇਸ ਮੌਕੇ ਪੰਚਾਂ ’ਚ ਮਨਜੀਤ ਕੋਰ, ਕਸ਼ਮੀਰੀ ਲਾਲ, ਅਸ਼ੋਕ ਕਮਾਰ ਸਹੋਤਾ, ਅਸ਼ਵਨੀ ਕਮਾਰ, ਸੇਵਾ ਸਿੰਘ, ਪਰਮਜੀਤ ਸਿੰਘ ਖੱਖ, ਸਾਧਨਾ ਸੇਠ, ਇੰਦਰਜੀਤ ਕੋਰ ਧੂਪੜ, ਲਖਵਿੰਦਰ ਕੋਰ ਖੱਖ ਵਜੋਂ ਸਰਬ ਸੰਮਤੀ ਨਾਲ ਚੁਣਿਆ ਗਿਆ।
ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਸਮੂਹ ਪਿੰਡ ਵਾਸੀਆਂ ਐੱਨਆਰਆਈ ਵੀਰਾਂ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਜੋ ਮਾਣ ਤੇ ਜਿੰਮੇਵਾਰੀ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਖਸ਼ੀ ਹੈ ਉਹ ਉਸ ਨੂੰ ਪੂਰੀ ਤਨ ਦੇਹੀ ਨਾਲ ਨਿਭਾਉਣਗੇ ਤੇ ਪਿੰਡ ਦੇ ਵਿਕਾਸ ਲਈ ਜੋ ਕੰਮ ਅਧੂਰੇ ਹਨ ਉਹ ਪਹਿਲ ਦੇ ਆਧਾਰ ’ਤੇ ਪੂਰੇ ਕੀਤੇ ਜਾਣਗੇ