Jalandhar

ਜਲੰਧਰ: ਪਿੰਡ ਰਾਏ ਪੁਰ ਰਸੂਲਪੁਰ ‘ਚ ਇੱਟਾਂ ਦੇ ਭੱਠੇ ਦੇ ਕਿਰਾਏਦਾਰ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ

ਜਲੰਧਰ ਦੇ ਨੇੜਲੇ ਪਿੰਡ ਰਾਏ ਪੁਰ ਰਸੂਲਪੁਰ ਸਥਿਤ ਇਕ ਇੱਟਾਂ ਦੇ ਭੱਠੇ ਦੇ ਮਾਲਕ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਏਪੁਰ ਰਸੂਲਪੁਰ ਨੇ ਐਸ ਐਸ ਪੀ ਜਲੰਧਰ ਰੂਰਲ ਦੇ ਪੇਸ਼ ਹੋ ਕੇ ਸ਼ਕਾਇਤ ਦਰਜ ਕਰਵਾਈ ਸੀ ਕਿ ਉਸ ਦ ਪਿਤਾ ਹਰਬੰਸ ਸਿੰਘ ਨੇ ਚਰਨਜੀਤ ਸਿੰਘ ਤੂਰ ਪੁੱਤਰ ਬਲਚਰਨ ਸਿੰਘ ਨੂੰ ਇਕ ਭਠਾ ਕਾਰੋਬਾਰ ਕਰਨ ਲਈ ਕਿਰਾਏ ਪਰ ਦਿੱਤਾ ਸੀ । ਹਰਬੰਸ ਸਿੰਘ ਦੀ ਮੌਤ ਹੋਣ ਤੋਂ ਬਾਅਦ ਉਹ ਭਠਾ ਹਰਬੰਸ ਸਿੰਘ ਦੇ ਚਾਰ ਪੁੱਤਰਾਂ ਅਤੇ ਪਤਨੀ ਨਾਮ ਚੜ ਗਿਆ। ਚਰਨਜੀਤ ਸਿੰਘ ਤੂਰ ਕੁਝ ਸਮੇਂ ਤੱਕ ਕਿਰਾਇਆ ਦੇਂਦਾ ਰਿਹਾ ਪਰ ਹੁਣ ਉਹ ਲੰਬੇ ਸਮੇ ਤੋਂ ਕਿਰਾਇਆ ਨਹੀ ਦੇ ਰਿਹਾ ਸੀ। ਪਰ ਕੁਝ ਸਮਾਂ ਪਹਿਲਾਂ ਗੁਰਮੇਲ ਸਿੰਘ ਨੂੰ ਪਤਾ ਚੱਲਿਆ ਕਿ ਉਨ੍ਹਾ ਦਾ ਭਠਾ ਚਰਨਜੀਤ ਸਿੰਘ ਤੂਰ ਨੇ ਆਪਣੇ ਦੋ ਪੁੱਤਰਾਂ ਅਤੇ ਕੁਝ ਹੋਰ ਲੋਕਾਂ ਨਾਲ ਹਮ ਸਲਾਹ ਹੋ ਕੇ ਢਾਹ ਦਿੱਤਾ ਹੈ ਅਤੇ ਸਾਰਾ ਸਾਮਾਨ ਚੋਰੀ ਕਰ ਲਿਆ ਗਿਆ ਹੈ।

ਉਕਤ ਮਾਮਲੇ ਸੰਬਧੀ ਐਸ ਐਸ ਪੀ ਜਲੰਧਰ ਨੇ ਦਰਖਾਸਤ ਐਸ ਪੀ ਡੀ ਨੂੰ ਮਾਰਕ ਕੀਤੀ। ਐਸ ਪੀ ਡੀ ਨੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਡੀ ਏ ਲੀਗਲ ਸਹਿਬ ਦੀ ਰਾਏ ਲੈਣ ਉਪਰੰਤ ਮੁਕੱਦਮਾ ਦਰਜ ਕਰਨ ਲਈ ਸਿਫਾਰਸ਼ ਕਰ ਦਿਤੀ। ਜਿਸ ਪਰ ਐਸ ਐਸ ਪੀ ਨੇ ਡੀ ਏ ਲੀਗਲ ਦੀ ਰਾਏ ਉਪਰੰਤ ਐਸ ਐਚ ਓ ਮਕਸੂਦਾਂ ਨੂੰ ਮੁਕੱਦਮਾਂ ਦਰਜ ਕਰਨ ਲਈ ਸ਼ਿਫਾਰਸ਼ ਕੀਤੀ । ਐਸ ਐਚ ਓ ਨੇ ਮੁਕੱਦਮਾ ਨੰਬਰ 130 ਅ/ਧ 406, 420 IPC ਦਰਜ ਰਜਿਸਟਰ ਕਰ ਕੇ ਜਾਂਚ ਏ ਐਸ ਆਈ ਰਜਿੰਦਰ ਕੁਮਾਰ ਨੂੰ ਸੌਪ ਦਿਤੀ ਹੈ। ਹੁਣ ਪੰਜਾਬ ਪੁਲਸ ਨੇ ਚਰਨਜੀਤ ਸਿੰਘ ਤੂਰ ਤੇ ਸਿਕੰਜਾ ਕਸ ਦਿਤਾ ਹੈ। ਜਲਦੀ ਹੀ ਹੋਰ ਦੋਸ਼ੀ ਵੀ ਮੁਕੱਦਮੇ ਵਿਚ ਨਾਮਜ਼ਦ ਹੋਣਗੇ ਜਿੰਨਾ ਨੇ ਦੋਸ਼ੀ ਚਰਨਜੀਤ ਸਿੰਘ ਤੂਰ ਦੀ ਭਠਾ ਢਾਹੁਣ ਵਿਚ ਮਦਦ ਕੀਤੀ ਅਤੇ ਭਠੇ ਦਾ ਸਮਾਨ ਖੁਰਦ ਬੁਰਦ ਅਤੇ ਚੋਰੀ ਕੀਤਾ।

ਦੋਸ਼ੀ ਚਰਨਜੀਤ ਸਿੰਘ ਤੂਰ ਨੇ ਸਿਰਫ ਭਠਾ ਹਰਬੰਸ ਸਿੰਘ ਤੋਂ ਕਿਰਾਏ ਪਰ ਲਿਆ ਸੀ ਜੋ ਸਿਰਫ 11ਕਨਾਲ ਇਕ ਮਰਲਾ ਅਤੇ ਇਕ ਸਰਸਾੲਈ ਵਿਚ ਲਗਾ ਹੋਇਆ ਸੀ ਪਰ ਹੁਣ ਇਸ ਦੋਸ਼ੀ ਚਰਨਜੀਤ ਸਿੰਘ ਤੂਰ ਵਾਸੀ ਮਾਡਲ ਟਾਊਨ ਨੇ ਗੁਰਮੇਲ ਸਿੰਘ ਅਤੇ ਉਸ ਦੇ ਭਰਾ ਸਵ.ਗੁਰਨੇਕ ਸਿੰਘ ਦੀ ਬਹੁਤ ਕੀਮਤੀ ਜਮੀਨ ਜੋ ਮੇਨ ਪਠਾਨਕੋਟ ਰੋਡ ਉਪਰ ਸਥਿਤ ਹੈ ਉਪਰ ਵੀ ਨਜਾਇਜ ਕਬਜ਼ਾ ਕੀਤਾ ਹੋਇਆ ਹੈ।

Related Articles

Leave a Reply

Your email address will not be published.

Back to top button