Jalandhar
ਪਿੰਡ ਸ਼ਿਕੰਦਰਪੁਰ ਦੇ ਲੋਕਾਂ ਵਲੋਂ ਸਾਬਕਾ ਸਰਪੰਚਨੀ ‘ਤੇ ਘਪਲੇਬਾਜੀ ਦੇ ਦੋਸ਼, ADC ਨੂੰ ਕੀਤੀ ਸ਼ਿਕਾਇਤ
People of village Sikanderpur accuse former sarpanch of fraud, complain to ADC

ਪਿੰਡ ਸ਼ਿਕੰਦਰਪੁਰ ਦੇ ਲੋਕਾਂ ਵਲੋਂ ਸਾਬਕਾ ਸਰਪੰਚਨੀ ਤੇ ਘਪਲੇਬਾਜੀ ਦੇ ਦੋਸ਼, ADC ਨੂੰ ਕੀਤੀ ਸ਼ਿਕਾਇਤ
ਜਲੰਧਰ /ਐਸ ਐਸ ਚਾਹਲ
ਜਲੰਧਰ ਦੇ ਪਿੰਡ ਸ਼ਿਕੰਦਰਪੁਰ ਦੇ ਮੌਜੂਦਾ ਸਰਪੰਚ, ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਸਾਬਕਾ ਸਰਪੰਚਨੀ ਸ਼੍ਰੀਮਤੀ ਅਨੀਤਾ ਤੇ ਪੰਚਾਇਤੀ ਫੰਡਾ ਚ ਕੀਤੀ ਗਈ ਘਪਲੇਬਾਜੀ ਖਿਲਾਫ ਏ ਡੀ ਸੀ ਵਿਕਾਸ ਜਲੰਧਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ. ਪਿੰਡ ਦੇ ਮੌਜੂਦਾ ਸਰਪੰਚ ਪ੍ਰਿਤਪਾਲ ਸਿੰਘ, ਪੰਚ ਕਰਮਵੀਰ ਸਿੰਘ, ਪੰਚ ਕੁਲਵਿੰਦਰ ਕੌਰ, ਪਲਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਦਰਜਨ ਭਰ ਲੋਕਾਂ ਨੇ ਉੱਚ ਅਧਿਕਰੀ ਤੋਂ ਮੰਗ ਕਰਦੇ ਹੋਏ ਦਸਿਆ ਕਿ ਸਾਲ 2019 ਤੋਂ ਸਾਲ 2024 ਦੌਰਾਨ ਸਰਪੰਚ ਰਹੀ ਮੈਡਮ ਅਨੀਤਾ ਨੇ ਜਾਅਲੀ ਬਿਲ ਸ਼ੋਅ ਕਰਕੇ ਫੰਡਾ ਦਾ ਗਵਨ ਕੀਤਾ, ਜਿਸ ਦੀ ਜਾਂਚ ਕਿਸੇ ਉੱਚ ਅਧਿਕਾਰੀ ਤੋਂ ਕਰਵਾ ਕੇ ਪਿੰਡ ਵਾਸੀਆਂ ਨੂੰ ਇਨਸਾਫ਼ ਦਿਵਾਈਆ ਜਾਵੇ.


ਜਦ ਇਸ ਸੰਬੰਧ ਚ ਸਾਬਕਾ ਸਰਪੰਚ ਮੈਡਮ ਅਨੀਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੇ ਪਤੀ ਸ੍ਰੀ ਬਿੰਦਰ ਨੇ ਦਸਿਆ ਕਿ ਅਸੀਂ ਕਿਸੇ ਤਰਾਂ ਦਾ ਕੋਈ ਵੀ ਤਰਾਂ ਦਾ ਘਪਲਾ ਨਹੀਂ ਕੀਤਾ, ਇਹ ਸਿਰਫ ਪਾਰਟੀਬਾਜੀ ਹੋਣ ਕਾਰਨ ਝੂਠਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.