Jalandhar

ਪਿੰਡ ਸੰਘਵਾਲ ‘ਚ ਧੰਨ ਧੰਨ ਬਾਬਾ ਰਾਮ ਜੋਗੀਪੀਰ ਚਾਹਲ ਦੀ ਪਵਿੱਤਰ ਯਾਦ ‘ਚ ਹੋਇਆ ਸਾਲਾਨਾ ਜੋੜ ਮੇਲਾ, ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ 

In the village of Sanghwal, the annual Jood Mela was held in the holy memory of Dhan Baba Ram Jogi Pir Chahal, thousands of devotees paid obeisance.

ਪਿੰਡ ਸੰਘਵਾਲ ਵਿਖੇ ਧੰਨ ਬਾਬਾ ਰਾਮ ਜੋਗੀ ਪੀਰ ਚਾਹਲ ਦੀ ਪਵਿੱਤਰ ਯਾਦ ਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਕਿਸ਼ਨਗੜ੍ਹ (ਮਨਜੋਤ ਸਿੰਘ ਚਾਹਲ )-
17ਵੇਂ ਸਲਾਨਾ ਜੋੜ ਮੇਲੇ ਚ ਜਲੰਧਰ ਦੇ ਮਸ਼ਹੂਰ ਪਿੰਡ ਸੰਘਵਾਲ ਵਿਖੇ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਚਾਲ ਸਾਹਿਬ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਸਮੂਹ ਨਗਰ ਨਿਵਾਸੀਆਂ ਇਲਾਕੇ ਦੀ ਸਬੂਤ ਸੰਗਤ ਅਤੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ 17ਵਾਂ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਬਾਬਾ ਰਾਮ ਜੋਗੀ ਪੀਰ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 19 ਸਤੰਬਰ ਨੂੰ ਨਿਸ਼ਾਨ ਸਾਹਿਬ ਦੀ ਚੋਲਾ ਬਦਲਣ ਦੀ ਸੇਵਾ ਕੀਤੀ ਗਈ ਅਤੇ 20 ਸਤੰਬਰ ਤੋਂ ਸ਼ੁਰੂ ਹੋਈ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ 22 ਸਤੰਬਰ ਨੂੰ ਪਾਏ ਗਏ।
ਉਪਰੰਤ ਖੁੱਲੇ ਪੰਡਾਲ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਜਥੇ ਬੀਬੀ ਬੇਅੰਤ ਕੌਰ ਖਾਲਸਾ ਜੀ ਵੱਲੋਂ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਚਾਹਲ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਗਤਾਂ ਨੂੰ ਪ੍ਰਸੰਗ ਸਰਵਣ ਕਰਵਾਇਆ ਗਿਆ। ਪਿੰਡ ਦੇ ਦਾਨੀ ਸੱਜਣਾਂ ਵੱਲੋਂ ਅਤੇ ਐਨਆਰਆਈ ਵੀਰਾਂ ਵੱਲੋਂ ਵੱਖ ਵੱਖ ਅਫਵਾਨਾਂ ਦੇ ਗੁਰੂ ਦੀਆਂ ਸੰਗਤਾਂ ਵਾਸਤੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਦੇਸ਼ ਪ੍ਰਦੇਸ਼ ਅਤੇ ਵੱਖ ਵੱਖ ਸਥਾਨਾਂ ਤੋਂ ਆਏ ਮਹਾਨ ਸ਼ਖਸ਼ੀਅਤਾਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Back to top button