

ਪਿੰਡ ਸੰਘਵਾਲ ਵਿਖੇ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਦੀ ਪਵਿੱਤਰ ਯਾਦ ‘ਚ 16ਵਾਂ ਸਲਾਨਾ ਵਿਸ਼ਾਲ ਜੋੜ ਮੇਲਾ 1 ਅਕਤੂਬਰ ‘ਨੂੰ
ਜਲੰਧਰ / ਐਸ ਐਸ ਚਾਹਲ
ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਦੀ ਪਵਿੱਤਰ ਯਾਦ ਵਿਚ ਜਲੰਧਰ ਦੇ ਨੇੜਲੇ ਮਸ਼ਹੂਰ ਪਿੰਡ ਸੰਘਵਾਲ ਵਿਖੇ 16ਵਾਂ ਸਲਾਨਾ ਜੋੜ ਮੇਲਾ 1 ਅਕਤੂਬਰ 2023 ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ
ਇਸ ਸਮੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੋੜ ਮੇਲਾ ਦੇ ਮੁੱਖ ਸੇਵਾਦਾਰਾਂ ਨੇ ਦਸਿਆ ਕਿ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਦੀ ਯਾਦ ‘ਚ ਸ਼੍ਰੀ ਅਖੰਡ ਪਾਠਾਂ ਦੀ ਲੜੀ 27 ਸਤੰਬਰ 2023 ਤੋਂ ਸ਼ੁਰੂ ਕੀਤੀ ਜਾ ਰਹੀ ਹੈ .
ਉਨ੍ਹਾਂ ਦਸਿਆ ਕਿ 28 ਸਤੰਬਰ ਨੂੰ ਸ਼੍ਰੀ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਹੋਵੇਗੀ ਅਤੇ 1 ਅਕਤੂਬਰ 2023 ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਖੁਲ੍ਹੇ ਪੰਡਾਲ ਵਿਚ ਵਿਸ਼ਾਲ ਰਾਗੀ, ਢਾਡੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿਚ ਭਾਈ ਬਲਕਰਨ ਸਿੰਘ ਬਾਜ਼ ਮੋਗੇ ਵਾਲਿਆਂ ਦਾ ਪੰਥ ਦਾ ਮਸ਼ਹੂਰ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਗੁਰੂ ਜੱਸ ਸਰਵਣ ਕਰਵਾਉਣਗੇ।