ਪਿੰਡ ਸੰਘਵਾਲ ਵਿਖੇ ਮਹਾਨ ਗਦਰੀ ਬਾਬਿਆਂ ਦੀ ਯਾਦ ‘ਚ 31ਵਾਂ ਸਲਾਨਾ ਕਬੱਡੀ ਕੱਪ ਧੂਮ-ਧੜ੍ਹਕੇ ਨਾਲ ਸ਼ੁਰੂ, ਸੰਤ-ਮਹਾਪੁਰਸ਼ਾਂ ਨੇ ਕੀਤਾ ਉਦਘਾਟਨ
The 31st annual Kabaddi Cup in memory of the great Gadri Babas at village Sangwal started with a bang, the saints and great men inaugurated it.
ਜਲੰਧਰ / ਬਿਉਰੋ ਰਿਪੋਰਟ
ਜਲੰਧਰ ‘ਚ ਬੱਬਰਾਂ ਦੀ ਧਰਤੀ ਦੇ ਨਾਮ ਨਾਲ ਜਾਣੇ ਜਾਂਦੇ ਪਿੰਡ ਸੰਘਵਾਲ ਵਿਖੇ ਸ਼ਹੀਦ ਬੰਤਾ ਸਿੰਘ , ਸ਼ਹੀਦ ਅਰੂੜ ਸਿੰਘ ਖੇਡ ਸਟੇਡੀਅਮ ਵਿਖੇ ਹਰਭਜਨ ਸਿੰਘ ਕਰਾੜੀ ਦੀ ਯਾਦ ਨੂੰ ਸਮਰਪਿਤ 31ਵਾਂ ਸਾਲਾਨਾ ਕਬੱਡੀ ਕੱਪ ਬੜੀ ਧੂਮ-ਧਾਮ ਸ਼ੁਰੂ ਹੋਇਆ ਹੈ ਜੋ ਕਿ ਕਲ ਨੂੰ ਅੰਤਰਰਾਸ਼ਟਰੀ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਕਬੱਡੀ ਕੱਪ ਟੂਰਨਾਮੈਂਟ ਦਾ ਉਦਘਾਟਨ ਸੰਤ ਪ੍ਰਦੀਪ ਦਾਸ ਕਠਾਰ ਵਾਲੇ , ਸੰਤ ਮਹਿੰਦਰ ਸਿੰਘ , ਸੰਤ ਬਾਬਾ ਨਿਰਮਲ ਦਾਸ ਬਾਬੇ ਜੋੜੇ ਅਤੇ ਵਿਧਾਇਕ ਹਲਕਾ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਆਓ ਤੁਹਾਨੂੰ ਸੁਣਾਉਂਦੇ ਹੈ ਕੀ ਕੀ ਕਹਿਣਾ ਹੈ ਇਨਾ ਸਖਸ਼ੀਅਤਾਂ ਦਾ ਦੇਖੋ ਜਲੰਧਰ ਤੋਂ ਬਿਓਰੋ ਰਿਪੋਰਟ
ਇਨਾ ਮਹਾਨ ਹਸਥੀਆਂ ਦਾ ਭਰਵਾ ਸਵਾਗਤ ਡਾਕਟਰ ਜਸਵੀਰ ਕੌਰ ਗਿੱਲ ਪੋਤਰੀ ਸ਼ਹੀਦ ਬੰਤਾ ਸਿੰਘ ਸੰਘਵਾਲ, ਡਾਕਟਰ ਗੁਰਵੀਰ ਸਿੰਘ ਗਿੱਲ, ਗੁਰਦੀਪ ਸਿੰਘ ਸਾਬਕਾ ਸਰਪੰਚ ਸੰਘਵਾਲ , ਗੁਰਜੀਤ ਸਿੰਘ ਗੋਰਾ ਯੂਐਸਏ, ਦਾਤਾਰ ਸਿੰਘ , ਜ਼ੋਰਾਵਰ ਸਿੰਘ ਲੰਬਰਦਾਰ ਅਤੇ ਹੋਰ ਪਤਵੰਤਿਆਂ ਵਲੋਂ ਕੀਤਾ। ਗਿਆ।
ਇਸ ਮੌਕੇ ਕਬੱਡੀ ਕੱਪ ਚ ਪੁੱਜੀਆਂ ਮਹਾਨ ਸਖਸ਼ੀਅਤਾਂ ਵਲੋਂ ਮਹਾਨ ਗਦਰੀ ਬਾਬਿਆਂ ਦੀ ਯਾਦ ਵਿਚ ਅਤੇ ਖਿਡਾਰੀਆਂ ਮਨੋਵਲ ਵਧਾਉਣ ਲਈ ਆਪਣੇ ਹੌਸਲਾ ਅਫਜਾਈ ਕੀਤੀ ਗਈ .