ਪਿੰਡ ਸੰਘਵਾਲ ਵਿਖੇ ਮਹਾਨ ਗਦਰੀ ਬਾਬਿਆਂ ਦੀ ਯਾਦ ‘ਚ 31ਵਾਂ ਸਲਾਨਾ ਕਬੱਡੀ ਕੱਪ 2 ਅਤੇ 3 ਮਾਰਚ ‘ਨੂੰ- ਡਾਕਟਰ ਜਸਵੀਰ ਕੌਰ ਗਿੱਲ
ਜਲੰਧਰ / ਬਿਉਰੋ ਰਿਪੋਰਟ
ਜਲੰਧਰ ਦੇ ਨਜ਼ਦੀਕੀ ਪਿੰਡ ਸੰਘਵਾਲ ਵਿਖੇ ਸ਼ਹੀਦ ਬੰਤਾ ਸਿੰਘ , ਸ਼ਹੀਦ ਅਰੂੜ ਸਿੰਘ ਖੇਡ ਸਟੇਡੀਅਮ ਵਿਖੇ 31ਵਾਂ ਸਾਲਾਨਾ ਕਬੱਡੀ ਕੱਪ 2 ਅਤੇ 3 ਮਾਰਚ 2024 ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਇਹ ਵੀ ਖਬਰ ਪੜ੍ਹੋ , ਕੈਨੇਡਾ ‘ਚ ਹੁਣ ਸਭ ਕੁਝ ਛੱਡ ਆਪਣੇ ਦੇਸ਼ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ
ਇਸ ਮੌਕੇ ਮਹਾਨ ਗਦਰੀ ਬਾਬਿਆਂ ਦੀ ਯਾਦ ‘ਚ 31ਵਾਂ ਸਾਲਾਨਾ ਕਬੱਡੀ ਕੱਪ ਦੇ ਪੋਸਟਰ ਜਾਰੀ ਕਰਨ ਸਮੇਂ ਪੱਤਰਕਾਰਾਂ ਨੂੰ ਗ੍ਰਾਮ ਪੰਚਾਇਤ ਐਨ.ਆਰ.ਆਈ ਵੀਰਾਂ ਅਤੇ ਪਤਵੰਤਿਆਂ ਵੱਲੋਂ ਜਾਣਕਾਰੀ ਦੇਣ ਤੋਂ ਇਲਾਵਾ ਡਾਕਟਰ ਜਸਵੀਰ ਕੌਰ ਗਿੱਲ ਪੋਤਰੀ ਸ਼ਹੀਦ ਬੰਤਾ ਸਿੰਘ ਸੰਘਵਾਲ, ਡਾਕਟਰ ਗੁਰਵੀਰ ਸਿੰਘ ਗਿੱਲ, ਗੁਰਦੀਪ ਸਿੰਘ ਕਨੇਡਾ ਸਾਬਕਾ ਸਰਪੰਚ ਸੰਘਵਾਲ , ਹਰਭਜਨ ਸਿੰਘ ਪਹਿਲਵਾਨ, ਗੁਰਜੀਤ ਸਿੰਘ ਗੋਰਾ ਯੂਐਸਏ, ਦਰਸ਼ਨ ਸਿੰਘ ਸੂਬੇਦਾਰ, ਅਵਤਾਰ ਸਿੰਘ ਤਾਰੀ, ਰਜਿੰਦਰ ਸਿੰਘ ਬਿੱਟੂ ਕਨੇਡਾ, ਸਤਨਾਮ ਸਿੰਘ ਆਸਟਰੇਲੀਆ,ਨੰਬਰਦਾਰ ਜੋਰਾਵਰ ਸਿੰਘ ਸੰਘਵਾਲ,ਦਾਤਾਰ ਸਿੰਘ ਕਨੇਡਾ ਆਦਿ ਵਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਨ ਗਦਰੀ ਬਾਬਿਆਂ ਦੀ ਯਾਦ ਵਿੱਚ ਦੋ ਦਿਨਾਂ 31ਵਾਂ ਸਾਲਾਨਾ ਕਬੱਡੀ ਕੱਪ ਇਸ ਵਾਰ ਸਰਦਾਰ ਹਰਭਜਨ ਸਿੰਘ ਕਰਾੜੀ ਦੀ ਯਾਦ ਨੂੰ ਸਮਰਪਿਤ 2 ਅਤੇ 3 ਮਾਰਚ 2024 ਨੂੰ ਕਰਵਾਇਆ ਜਾ ਰਿਹਾ ਹੈ।
ਇਸ ਟੂਰਨਾਮੈਂਟ ਵਿੱਚ 2 ਮਾਰਚ ਨੂੰ 65 ਕਿਲੋ ਦੇ ਪਿੰਡ ਪੱਧਰ ਦੇ ਕਬੱਡੀ ਦੇ ਮੁਕਾਬਲੇ ਅਤੇ 3 ਮਾਰਚ ਨੂੰ ਆਲ ਓਪਨ ਕਲੱਬਾਂ ਦੀਆਂ ਸੱਦੀਆਂ ਹੋਈਆਂ 8 ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦਸਿਆ ਕਿ ਇਸ ਦੌਰਾਨ ਜੇਤੂ ਟੀਮ ਨੂੰ 1,51,000 ਰੁਪਏ ਅਤੇ ਉਪ ਜੇਤੂ ਟੀਮ ਨੂੰ 1, 25,000 ਇਨਾਮ ਦੇ ਕੇ ਟਰਾਫੀਆਂ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਤੇ ਡਾਕਟਰ ਜਸਵੀਰ ਕੌਰ ਗਿੱਲ, ਜਸਕਰਨ ਸਿੰਘ ਕਨੇਡਾ, ,, ਡਾਕਟਰ ਪ੍ਰਗਟ ਸਿੰਘ ਸੰਘਵਾਲ , ਸੁੱਖਾ ਕਬੱਡੀ ਖਿਡਾਰੀ , ਰਜੇਸ਼ ਕੁਮਾਰ ਸਰਮਸਤਪੁਰ, ਸਾਧੂ ਸਿੰਘ ਕਨੇਡਾ, ਮਨੀ ਸਰਪੰਚ ਚਕਰਾਲਾ, ਨੋਨੀ ਗੋਪਾਲਪੁਰ, ਕੁਲਦੀਪ ਸਿੰਘ ਪੰਚ, ਓਂਕਾਰ ਸਿੰਘ ਫੌਜੀ, ਆਕਾਸ਼ਦੀਪ ਲਾਲੀ, ਧਰਪ੍ਰੀਤ ਸਿੰਘ, ਇੰਦਰਜੀਤ ਬਿੱਲੂ , ਜਸਕਰਨ ਸਿੰਘ ਸ਼ੈਲੂ ਅਤੇ ਜਸ਼ਨ ਆਦਿ ਮੌਜੂਦ ਸਨ।