Punjab
ਹੜ੍ਹਕਮ: ਪੁਲਿਸ ਥਾਣੇ ਦਾ ਮੁੱਖ ਮੁਨਸ਼ੀ ਅਫੀਮ ਤਸਕਰੀ ‘ਚ NIA ਵਲੋਂ ਗ੍ਰਿਫਤਾਰ
Chief Munshi of police station arrested by NIA in opium smuggling
ਜਗਰਾਓ ਥਾਣਾ ਸਿਟੀ ਰਾਏਕੋਟ ਦੇ ਮੁੱਖ ਮੁਨਸ਼ੀ ਗੋਵਿੰਦ ਸਿੰਘ ਨੂੰ ਅਫੀਮ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਸੀਨੀਅਰ ਹੈੱਡ ਕਾਂਸਟੇਬਲ ਗੋਵਿੰਦ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਰਾਏਕੋਟ ਥਾਣਾ ਸਿਟੀ ਵਿੱਚ ਮੁਨਸ਼ੀ ਵਜੋਂ ਕੰਮ ਕਰ ਰਿਹਾ ਸੀ। ਦਿੱਲੀ ਅਤੇ ਚੰਡੀਗੜ੍ਹ ਦੀ ਐਨਆਈਏ ਦੀ ਸਾਂਝੀ ਟੀਮ ਨੇ ਇਹ ਕਾਰਵਾਈ ਕੀਤੀ। ਐਨਆਈਏ ਦੀ ਟੀਮ ਮੁਲਜ਼ਮ ਮੁਨਸ਼ੀ ਨੂੰ ਆਪਣੇ ਨਾਲ ਲੈ ਗਈ।
ਸੂਤਰਾਂ ਅਨੁਸਾਰ ਮੁਲਜ਼ਮ ਮੁੱਖ ਮੁਨਸ਼ੀ ਗੋਵਿੰਦ ਸਿੰਘ ਕੌਮਾਂਤਰੀ ਨਸ਼ਾ ਤਸਕਰੀ ਰੈਕੇਟ ਨਾਲ ਜੁੜਿਆ ਦੱਸਿਆ ਜਾਂਦਾ ਹੈ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਗੋਵਿੰਦ ਸਿੰਘ ਮੂਲ ਰੂਪ ਵਿੱਚ ਅਹਿਮਦਗੜ੍ਹ ਨੇੜੇ ਪਿੰਡ ਲਤਾਲਾ ਦਾ ਵਸਨੀਕ ਹੈ।