Jalandhar

ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਮੌਕੇ ‘ਤੇ ਮੌਤ

Seeing the police, the young man jumped from the third floor, died on the spot

 ਜਲੰਧਰ  ਥਾਣਾ ਰਾਮਾਮੰਡੀ ਦੀ ਪੁਲਿਸ ਜਦੋਂ ਬਲਦੇਵ ਨਗਰ ਦੇ ਨਾਲ ਲੱਗਦੇ ਧਾਣਕੀਆ ਇਲਾਕੇ ਵਿਚ ਨਸ਼ਿਆਂ ਖ਼ਿਲਾਫ਼ ਛਾਪੇਮਾਰੀ ਕਰਨ ਪੁੱਜੀ ਤਾਂ ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਛੱਤ ਰਾਹੀਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਦਿਸਿਆ ਤਾਂ ਉਸ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਤੀਜੀ ਮੰਜ਼ਿਲ ਤੋਂ ਛਾਲ ਮਾਰਨ ਤੋਂ ਬਾਅਦ ਨੌਜਵਾਨ ਦਾ ਸਿਰ ਗਲੀ ‘ਚ ਖੜ੍ਹੇ ਆਟੋ ਨਾਲ ਟਕਰਾ ਕੇ ਜ਼ਮੀਨ ‘ਤੇ ਜਾ ਵੱਜਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਤਕ ਦੀ ਪਛਾਣ 32 ਸਾਲਾ ਲੱਖੂ ਵਜੋਂ ਹੋਈ ਹੈ

Back to top button