Punjab
ਪੰਚਾਇਤਾਂ ਚੋਣਾਂ ਦੇ ਐਲਾਨ ਮਗਰੋਂ 15 ਘੰਟਿਆਂ ‘ਚ ਹੀ ਇਸ ਪਿੰਡ ਨੇ ਸਰਬ ਸੰਮਤੀ ਨਾਲ ਚੁਣੀ ਪੰਚਾਇਤ
Within 15 hours after the announcement of the panchayat elections, this village unanimously elected the panchayat
ਪੰਜਾਬ ਵਿੱਚ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ 15 ਘੰਟਿਆਂ ਦੇ ਅੰਦਰ ਅੰਦਰ ਖੰਨਾ ਸਬ ਡਵੀਜ਼ਨ ਦੇ ਇੱਕ ਪਿੰਡ ਨੇ ਸਰਬ ਸੰਮਤੀ ਨਾਲ ਪੰਚਾਇਤ ਚੁਣ ਲਈ ਹੈ , ਜਿਸ ਸਦਕਾ ਇਸ ਪਿੰਡ ਨੇ ਪੰਜਾਬ ਦੀ ਪਹਿਲੀ ਸਰਬ ਸੰਮਤੀ ਨਾਲ ਬਣੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ।
ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਦੇ ਵਸਨੀਕਾਂ ਨੇ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡ ਵਿੱਚ ਇਕੱਠੇ ਹੋ ਕਿ ਸਰਪੰਚ ਸਮੇਤ ਪੰਜ ਮੈਂਬਰ ਪੰਚਾਇਤ ਸਰਬ ਸੰਮਤੀ ਨਾਲ ਚੁਣ ਲਏ ਹਨ ਜਿਨ੍ਹਾਂ ਵਿਚ ਦੋ ਇਸਤਰੀਆਂ ਵੀ ਪੰਚ ਹੋਣਗੀਆਂ । ਪਿੰਡ ਨੇ ਗੁਰਬਚਨ ਸਿੰਘ ਬਸਾਂਤੀ ਨੂੰ ਸਰਪੰਚ ਅਤੇ 5 ਹੋਰ ਵਿਅਕਤੀਆਂ ਨੂੰ ਮੈਂਬਰ ਪੰਚਾਇਤ ਚੁਣਨ ਦਾ ਫੈਸਲਾ ਵੀ ਲਿਆ ਗਿਆ ਹੈ।