
Reshuffle in ministerial portfolios in Punjab Cabinet
ਪੰਜਾਬ ਕੈਬਨਿਟ ਵਿਚ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਸੰਜੀਵ ਅਰੋੜਾ ਤੇ ਡਾ. ਰਵਜੋਤ ਦੇ ਵਿਭਾਗਾਂ ਵਿਚ ਫੇਰਬਦਲ ਕਰਦੇ ਹੋਏ ਲੋਕਲ ਬਾਡੀਜ ਵਿਭਾਗ ਹੁਣ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਹੈ, ਜਦਕਿ NRI ਵਿਭਾਗ ਡਾ. ਰਵਜੋਤ ਨੂੰ ਮਿਲਿਆ ਹੈ। ਦੱਸ ਦੇਈਏ ਕਿ ਪਹਿਲਾਂ NRI ਵਿਭਾਗ ਸੰਜੀਵ ਅਰੋੜਾ ਕੋਲ ਸੀ ਅਤੇ ਲੋਕਲ ਬਾਡੀਜ ਵਿਭਾਗ ਡਾ. ਰਵਜੋਤ ਕੋਲ ਸੀ।








