Punjab

 ਪੰਜਾਬ ‘ਚ ਤਿੰਨ ਦਿਨ ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ

Schools, colleges and government offices will remain closed on November 15, 16 and 17 in Punjab

 ਪੰਜਾਬ ‘ਚ 15, 16 ਤੇ 17 ਨਵੰਬਰ ਨੂੰ ਛੁੱਟੀਆਂ ਰਹਿਣਗੀਆਂ। ਪੰਜਾਬ ਸਰਕਾਰ (Punjab Govt) ਵੱਲੋਂ ਜਾਰੀ ਸਾਲਾਨਾ ਸੂਚੀ ਵਿਚ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤਿੰਨੋਂ ਦਿਨ ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਾਲ 2024 ਦੀ ਛੁੱਟੀਆਂ ਦੀ ਸੂਚੀ ਅਨੁਸਾਰ 15 ਨਵੰਬਰ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ (Guru Nanak Jayanti), 16 ਨਵੰਬਰ ਸ਼ਨਿਚਰਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ (Shaheed Kartar Singh Sarabha) ਦਾ ਸ਼ਹੀਦੀ ਦਿਵਸ ਤੇ ਅਖੀਰ ਵਿਚ 17 ਨਵੰਬਰ ਨੂੰ ਐਤਵਾਰ ਹੋਣ ਕਰ ਕੇ ਛੁੱਟੀ ਰਹੇਗੀ।

Back to top button