ਸਾਲ 2007 ‘ਚ ਸਿੱਖਿਆ ਵਿਭਾਗ ‘ਚ ਟੀਚਿੰਗ ਫੈਲੋ ਵਜੋਂ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਸੂਬੇ ਭਰ ਦੇ 20 ਜ਼ਿਲ੍ਹਿਆਂ ਦੇ 128 ਟੀਚਰਾਂ ਦੇ ਨਾਂ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਬਠਿੰਡਾ ਜ਼ਿਲ੍ਹੇ ਦੇ 9 ਅਧਿਆਪਕ ਸ਼ਾਮਲ ਹਨ।
ਵਿਜੀਲੈਂਸ ਦੀ ਜਾਂਚ ਤੋਂ ਬਾਅਦ ਹੋਏ ਖ਼ੁਲਾਸੇ ਤੋਂ ਬਾਅਦ ਡੀਆਈਜੀ ਕਰਾਈਮ ਦੀ ਸ਼ਿਕਾਇਤ ‘ਤੇ ਉਕਤ ਮੁਲਜ਼ਮ ਅਧਿਆਪਕਾਂ ਖ਼ਿਲਾਫ਼ ਸਬੰਧਿਤ ਜ਼ਿਲ੍ਹੇ ਦੇ ਥਾਣਿਆਂ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਬਠਿੰਡਾ ਜ਼ਿਲ੍ਹੇ ਦੇ 9 ਅਧਿਆਪਕਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ। ਇਨ੍ਹਾਂ ਦੀ ਪਛਾਣ ਸੁਖਦਰਸ਼ਨ ਸਿੰਘ ਵਾਸੀ ਪਿੰਡ ਜੱਸੀ ਪੌ ਵਾਲੀ, ਖੁਸ਼ਵਿੰਦਰ ਸਿੰਘ ਵਾਸੀ ਪਿੰਡ ਭੁੱਚੋ ਖੁਰਦ, ਕਿਰਨਦੀਪ ਕੌਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ, ਦਵਿੰਦਰ ਕੌਰ ਵਾਸੀ ਜੁਝਾਰ ਸਿੰਘ ਨਗਰ, ਸਰਬਜੀਤ ਸਿੰਘ ਵਾਸੀ ਪਿੰਡ ਭਾਈਰੂਪਾ, ਜਗਰੂਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਮਨਜਿੰਦਰ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ, ਸੁਰਿੰਦਰ ਕੌਰ ਵਾਸੀ ਪਿੰਡ ਬਰਗਾੜੀ, ਦਵਿੰਦਰ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਤੌਰ ‘ਤੇ ਹੋਈ ਹੈ।