Punjab
ਪੰਜਾਬ ‘ਚ ਲੋਕ ਸਭਾ ਚੋਣਾਂ ਲਈ 17 ਮਈ ਤੋਂ ਬਾਅਦ ਤਿਆਰ ਹੋਵੇਗਾ ਅਸਲ ਮੈਦਾਨ
The real ground will be ready for the Lok Sabha elections in Punjab after May 17
ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮੈਦਾਨ ਪੁਰੀ ਤਰ੍ਹਾਂ ਨਾਲ ਭੱਖ ਗਿਆ ਹੈ। ਹਲਾਂਕਿ ਅੱਜ ਦਾ ਦਿਨ ਉਹ ਹੈ, ਜਦੋਂ ਜਿਹੜੇ ਉਮੀਦਵਾਰ ਚੋਣ ਨਹੀਂ ਲੜਨਾ ਚਾਹੁੰਦੇ ਹਨ ਤਾਂ ਉਹ ਆਪਣੇ ਕਾਗਜ਼ ਚੋਣ ਕਮਿਸ਼ਨ ਤੋਂ ਵਾਪਸ ਲੈ ਸਕਦਾ ਹੈ। 7 ਮਈ ਤੋਂ ਸ਼ੁਰੂ ਹੋਈਆਂ ਨਾਮਜ਼ਦਗੀਆਂ 14 ਮਈ ਤੱਕ ਚੱਲੀਆਂ ਸਨ।
ਫਿਰ 15 ਮਈ ਤੋਂ 16 ਮਈ ਤੱਕ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ ਸੀ। ਅੱਜ 17 ਮਈ ਨੂੰ ਕਾਗਜ਼ ਵਾਪਸ ਲੈਣ ਦਾ ਦਿਨ ਹੈ। ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਈ ਵੀ ਉਮੀਦਵਾਰ ਭਲਕੇ ਦੁਪਹਿਰ 12 ਵਜੇ ਤੋਂ ਪਹਿਲਾਂ ਰਿਟਰਨਿੰਗ ਅਫ਼ਸਰ (ਜ਼ਿਲ੍ਹਾ ਚੋਣ ਅਫ਼ਸਰ) ਨੂੰ ਫਾਰਮ 5 (ਕੰਡਕਟ ਆਫ ਇਲੈਕਸ਼ਨਜ ਰੂਲਜ, 1961) ਵਿੱਚ ਨੋਟਿਸ ਦੇ ਕੇ ਆਪਣੀ ਉਮੀਦਵਾਰੀ ਵਾਪਸ ਲੈ ਸਕਦਾ ਹੈ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 17 ਮਈ (ਸ਼ੁੱਕਰਵਾਰ) ਹੈ।