Punjab
ਪੰਜਾਬ ਦੇ ਧਾਰਮਿਕ ਡੇਰੇ ‘ਚ ਵੱਡਾ ਧਮਾਕਾ, ਕਈ ਲੋਕ ਜ਼ਖਮੀ
Big blast in religious camp of Punjab, many people injured
ਪੰਜਾਬ ਦੇ ਧਾਰਮਿਕ ਡੇਰੇ ‘ਚ ਵੱਡਾ ਧਮਾਕਾ, ਕਈ ਲੋਕ ਜ਼ਖਮੀ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਸਥਿਤ ਡੇਰਾ ਬਾਬਾ ਗੰਗਾ ਰਾਮ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਡੇਰਾ ਬਾਬਾ ਗੰਗਾ ਰਾਮ ਵਿਖੇ ਗੈਸ ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋ ਗਿਆ ਹੈ।
ਇਸ ਹਾਦਸੇ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਡੇਰੇ ਵਿੱਚ ਚੱਲ ਰਹੇ ਬਰਸੀ ਸਮਾਗਮ ਦੌਰਾਨ ਅਚਾਨਕ ਇਹ ਘਟਨਾ ਵਾਪਰੀ। ਇਸ ਦੇ ਨਾਲ ਹੀ ਹਾਦਸੇ ‘ਚ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।