IndiaPunjab

ਪੰਜਾਬ ਦੇ ਸਾਬਕਾ ਮੰਤਰੀ ਨੂੰ ਹਵਾਈ ਅੱਡੋ ਤੋਂ ਵਿਦੇਸ਼ ਜਾਣ ਤੋਂ ਰੋਕ ‘ਤਾ, ਵਾਪਸ ਘਰ ਭੇਜਿਆ, ਜਾਣੋ ਕਿਉਂ !

ਵਿਜੀਲੈਂਸ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਹਲਾਂਕਿ ਇਹ ਘਟਨਾ 11 ਜੂਨ ਦੀ ਦੱਸੀ ਜਾ ਰਹੀ ਹੈ ਪਰ ਸੁਰਖੀਆਂ ਵਿੱਚ ਹੁਣ ਆਈ ਹੈ। ਗੁਰਪ੍ਰੀਤ ਸਿੰਘ ਕਾਂਗੜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਵਿਜੀਲੈਂਸ ਬਿਊਰੋ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ਼ ਜਾਂਚ ਕਰ ਰਹੀ ਹੈ। ਇਹਨਾਂ ਕਾਰਵਾਈਆਂ ਤੋਂ ਬਚਣ ਲਈ ਕੀਤੇ ਸਾਬਕਾ ਮੰਤਰੀ ਵਿਦੇਸ਼ ਨਾਲ ਚਲਾ ਜਾਵੇ ਇਸ ਦੇ ਲਈ ਵਿਜੀਲੈਂਸ ਨੇ ਪਹਿਲਾਂ ਤੋਂ ਹੀ ਐੱਲ.ਓ.ਸੀ ਯਾਨੀ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਸੀ। ਇਸੇ ਤਹਿਤ ਸਾਬਕਾ ਮੰਤਰੀ ਦੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਉਸ ਨੂੰ ਹਵਾਈ ਅੱਡੇ ਤੋਂ ਰੋਕ ਦਿੱਤਾ ਗਿਆ।

ਗੁਰਪ੍ਰੀਤ ਸਿੰਘ ਕਾਂਗੜ 11 ਜੂਨ ਨੂੰ ਕੈਨੇਡਾ ਜਾਣ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਪਹੁੰਚ ਦੇ ਹਨ। ਜਦੋਂ ਉਹ ਆਪਣੇ ਡਾਕੂਮੈਂਟ ਦਿਖਾਉਣ ਲੱਗੇ ਤਾਂ ਏਅਰਪੋਰਟ ਤੋਂ ਹੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਵਿਜੀਲੈਂਸ ਨੇ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਾਂਚ ਆਰੰਭੀ ਹੋਈ ਹੈ। ਇੱਕ ਵਾਰ ਵਿਜੀਲੈਂਸ ਦੇ ਅਧਿਕਾਰੀ ਸਾਬਕਾ ਮੰਤਰੀ ਕਾਂਗੜ ਨੂੰ ਤਲਬ ਵੀ ਕਰ ਚੁੱਕੇ ਹਨ। ਜਿਸ ਦੌਰਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਅਧਿਕਾਰੀਆਂ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ।

Leave a Reply

Your email address will not be published.

Back to top button