

ਪੰਜਾਬ ਪੁਲਿਸ ਚ ਹੈਡ ਕਾਂਸਟੇਬਲ ਦੀ ਨੌਕਰੀ ਕਰ ਰਹੀ ਸੁਖਪ੍ਰੀਤ ਕੌਰ ਨੇ ਆਪਣੀ ਨੌਕਰੀ ਦੇ ਨਾਲ ਨਾਲ ਮਾਡਲਿੰਗ ਮੁਕਾਬਲੇ ‘ਚ ਮਿਸਿਜ਼ ਪੰਜਾਬ ਦਾ ਖ਼ਿਤਾਬ ਜਿੱਤ ਕੇ ਅਪਣਾ ਬਚਪਨ ਦਾ ਸੁਪਨਾ ਪੂਰਾ ਕੀਤਾ ਹੈ। ਬਟਾਲਾ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੇ ਇਹ ਖ਼ਿਤਾਬ ਦੇਸ਼ ਭਰ ਦੇ ਹੋਏ ਫਾਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ ‘ਚ ਜਿੱਤਿਆ ਹੈ। ਇਸ ਦੇ ਨਾਲ ਸੁਖਪ੍ਰੀਤ ਕੌਰ ਨੇ ਜਿਥੇ ਆਪਣਾ ਸੁਪਨਾ ਪੂਰਾ ਕੀਤਾ ਉਥੇ ਹੀ ਵੱਖਰੀ ਮਿਸਾਲ ਵੀ ਪੇਸ਼ ਕੀਤੀ ਹੈ।

ਸੁਖਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਕਿ ਉਹ ਪੰਜਾਬ ਪੁਲਿਸ ‘ਚ ਤਾਇਨਾਤ ਹੈ ਪਰ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ।