Jalandhar
ਪੰਜਾਬ ਵਿਚ ਪੈਟਰੋਲ-ਡੀਜ਼ਲ ਫਿਰ ਹੋਇਆ ਸਸਤਾ, ਮੁੜ ਕੀਤੀ ਕਟੌਤੀ
Petrol-Diesel became cheaper in Punjab again, cut again
ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Petrol-diesel prices) ਵਿਚ ਮੁੜ ਕਟੌਤੀ ਕੀਤੀ ਗਈ ਹੈ। ਪਿਛਲੇ ਕੁਝ ਦਿਨਾਂ ਵਿਚ ਪੈਟਰੋਲ-ਡੀਜ਼ਲ ਢਾਈ ਰੁਪਏ ਦੇ ਕਰੀਬ ਸਸਤਾ ਹੋ ਗਿਆ ਹੈ। ਅੱਜ ਮੁੜ ਪੰਜਾਬ ‘ਚ ਪੈਟਰੋਲ 30 ਪੈਸੇ ਅਤੇ ਡੀਜ਼ਲ 34 ਪੈਸੇ ਸਸਤਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ (Petrol Diesel Prices) ਵਿਚ ਪ੍ਰਤੀ ਲਿਟਰ ਦੋ ਰੁਪਏ ਦੀ ਕਟੌਤੀ ਕਰ ਦਿੱਤੀ ਸੀ।