Punjab

ਬਾਦਲ ਧੜੇ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਗੁਰੂ ਘਰ ਬੈਠ ਕੇ ਬੋਲਿਆ ਝੂਠ: ਸੁਧਾਰ ਲਹਿਰ

Badal faction crossed all boundaries, lied in Guru's house about the number of members: reform movement

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰਾਂ ਜਸਵੰਤ ਸਿੰਘ ਪੂੜੈਣ, ਇੰਦਰਮੋਹਨ ਸਿੰਘ ਲਖਮੀਰਵਾਲਾ, ਮਲਕੀਤ ਕੌਰ ਕਮਾਲਪੁੱਰ, ਤਿੰਨੋ ਐਗਜੈਕਟਿਵ ਮੈਬਰਾਂ ਵਲੋ ਜਾਰੀ ਆਪਣੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਲੋ ਅੱਜ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਐਸਜੀਪੀਸੀ ਮੈਂਬਰਾਂ ਦੀ ਗਿਣਤੀ ਨੂੰ ਲੈਕੇ ਵੱਡਾ ਝੂਠ ਬੋਲਿਆ ਗਿਆ, ਇਸ ਝੂਠ ਨੇ ਸਾਫ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਧੜੇ ਲਈ ਝੂਠ ਬੋਲਣਾ, ਸੰਗਤ ਨੂੰ ਗੁੰਮਰਾਹ ਕਰਨਾ ਪਵਿੱਤਰ ਅਸਥਾਨ ਦਾ ਵੀ ਧਿਆਨ ਨਹੀਂ ਰੱਖਿਆ ਗਿਆ।

ਮੈਂਬਰਾਂ ਨੇ ਕਿਹਾ ਕਿ ਭਲਕੇ ਕੌਮ ਅਤੇ ਪੰਥ ਦੀ ਸਿਰਮੌਰ ਸੰਸਥਾ ਲਈ ਪ੍ਰਮੁੱਖ ਸੇਵਾਦਾਰ ਦੀ ਚੋਣ ਹੋ ਜਾ ਰਹੀ ਹੈ। ਜਿਸ ਨੂੰ ਲੈਕੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧੜੇ ਜਿਸ ਦੀ ਅਗਵਾਈ ਤਨਖਾਹੀਆ ਪ੍ਰਧਾਨ ਕਰ ਰਿਹਾ ਹੈ , ਉਸ ਧੜੇ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ। ਇਕ ਪਾਸੇ ਡਾ: ਚੀਮਾ ਪਾਸੇ ਵਲੋ ਇਹ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਦੀ ਕੋਈ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਕੋਈ ਦਖਲ ਅੰਦਾਜੀ ਨਹੀਂ ਤੇ ਅੱਜ ਕਾਨੂੰਨ ਇਲੈਕਸਨ ਕੋਡ ਦੀ ਉਲ਼ੰਘਣਾ ਕਰਕੇ ਮੈਂਬਰਾਂ ਨੂੰ ਡਿਕਟੇਟ ਕਰਦੇ ਨਜਰ ਆਏ।

ਇਸ ਤੋਂ ਵੀ ਵੱਡੀ ਗੱਲ ਪਿਛਲੇ ਤਿੰਨ ਦਿਨਾਂ ਵਿੱਚ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਲਈ ਵੱਡੇ ਸੌਦੇ ਕੀਤੇ ਗਏ। ਮੈਂਬਰਾਂ ਨੇ ਕਿਹਾ ਕਿ ਹੁਣ ਜਦੋਂ ਸੌਦੇਬਾਜੀ ਤੋ ਬਾਅਦ ਵੀ ਗੱਲ ਨਾ ਬਣੀ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਗੈਰ ਐਸਜੀਪੀਸੀ ਮੈਂਬਰਾਂ ਨੂੰ ਇਕੱਠੇ ਕਰਕੇ ਗਿਣਤੀ ਨੂੰ ਲੈਕੇ ਝੂਠਾ ਦਾਅਵਾ ਕਰ ਦਿੱਤਾ ਜਦੋਂ ਕਿ ਸੱਚਾਈ ਇਹ ਹੈ ਕਿ ਹਾਲ ਵਿੱਚ ਕੁੱਲ ਬੈਠੇ ਮੈਬਰਾਂ ਦੀ ਗਿਣਤੀ 60-65 ਸੀ ਜਿਨਾ ਵਿੱਚ ਬਲਵਿੰਦਰ ਸਿੰਘ ਭੂੰਦੜ ਤੋ ਇਲਾਵਾ ਡਾ. ਦਲਜੀਤ ਚੀਮਾ ਵੀ ਸ਼ਾਮਿਲ ਸਨ। ਜਿਹੜੇ ਐਸਜੀਪੀਸੀ ਮੈਂਬਰ ਹੀ ਨਹੀਂ ਸਨ। ਤਿੰਨ ਤੋ ਚਾਰ ਸੇਵਾਦਾਰ ਵੀ ਸ਼ਾਮਿਲ ਸਨ। ਇਹਨਾ ਸਾਰਿਆਂ ਦੀ ਸਮੂਹਿਕ ਗਿਣਤੀ ਕਰਕੇ ਸੰਗਤ ਸਾਹਮਣੇ ਝੂਠ ਬੋਲਿਆ ਗਿਆ।

ਮੈਂਬਰ ਸਾਹਿਬਾਨਾਂ ਨੇ ਬਾਦਲ ਦਲ ਦੇ ਝੂਠੇ ਦਾਅਵੇ ਨੂੰ ਚੈਲੰਜ ਕਰਦਿਆਂ ਕਿਹਾ ਕਿ ਮੈਂਬਰਾਂ ਦੇ ਨਾਵਾਂ ਦੀ ਲਿਸਟ ਜਾਰੀ ਕਰਨ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼ਾਮਿਲ ਹੋਣ, ਝੂਠ ਬੋਲ ਕੇ ਅੱਜ ਅਜਿਹੇ ਹਾਲ ਦੀ ਅਹਿਮੀਅਤ ਨੂੰ ਵੀ ਠੇਸ ਪਹੁੰਚਾਈ ਹੈ।

Back to top button