




ਸੋਨੇ ਦੇ ਗਹਿਣੇ, ਨਕਦੀ, ਵਾਹਨ ਆਦਿ ਦੀ ਚੋਰੀ ਆਮ ਜਿਹੀ ਗੱਲ ਹੋ ਗਈ ਹੈ। ਪਰ ਅੱਜਕੱਲ੍ਹ ਚੋਰਾਂ ਦੀਆਂ ਨਜ਼ਰਾਂ ਏ.ਟੀ.ਐਮ ਮਸ਼ੀਨਾਂ ਵੱਲ ਵੀ ਲੱਗ ਗਈਆਂ ਹਨ। ਹੁਣ ਤੱਕ ਏ.ਟੀ.ਐਮ ਮਸ਼ੀਨ ਚੋਰੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਇਨ੍ਹੀਂ ਦਿਨੀਂ ਇੱਕ ਤਾਜ਼ਾ ਮਾਮਲਾ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਨੇ ATM ਮਸ਼ੀਨ ਚੋਰੀ ਕਰਨ ਦੀ ਅਜਿਹੀ ਚਾਲ ਚਲਾਈ ਹੈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਚੌਂਕ ਜਾਵੋਗੇ।
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਏਟੀਐਮ ਮਸ਼ੀਨ ਦੇ ਕੋਲ ਕੁਰਸੀ ਉੱਤੇ ਬੈਠਾ ਹੈ। ਫਿਰ ਅਚਾਨਕ ਬੁਲਡੋਜ਼ਰ ਸ਼ੀਸ਼ੇ ਤੋੜਦਾ ਹੋਇਆ ਕਮਰੇ ਵਿੱਚ ਦਾਖਲ ਹੋ ਗਿਆ। ਬੁਲਡੋਜ਼ਰ ਨੂੰ ਆਉਂਦਾ ਦੇਖ ਕੇ ਵਿਅਕਤੀ ਡਰ ਗਿਆ ਅਤੇ ਉਥੋਂ ਭੱਜ ਗਿਆ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਚੋਰ ਪੂਰੀ ਯੋਜਨਾ ਬਣਾ ਕੇ ਆਇਆ ਸੀ। ਇਸ ਚੋਰੀ ਨੂੰ ਅੰਜਾਮ ਦੇਣ ਲਈ ਉਸ ਨੇ ਬੁਲਡੋਜ਼ਰ ਦੀ ਮਦਦ ਲਈ। ਵਿਅਕਤੀ ਨੇ ਬੁਲਡੋਜ਼ਰ ਦੀ ਵਰਤੋਂ ਕਰਕੇ ਕਮਰੇ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਏ.ਟੀ.ਐਮ ਮਸ਼ੀਨ ਦੇ ਵੀ ਟੁਕੜੇ ਕਰ ਦਿੱਤੇ ਗਏ।