ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ, ਜਿੱਥੇ ਇੱਕ ਮਾਂ ਦੀ ਆਪਣੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।
ਪਰਿਵਾਰਕ ਸਮਾਰੋਹ ਵਿਚ ਹਰ ਕੋਈ ਪੰਜ ਸਾਲ ਦੇ ਬੇਟੇ ਦੇ ਜਨਮ ਦਿਨ ਦੀ ਪਾਰਟੀ ਦਾ ਆਨੰਦ ਮਾਣ ਰਿਹਾ ਸੀ, ਅਤੇ ਮਹਿਮਾਨ ਆ-ਜਾ ਰਹੇ ਸਨ।
ਬਰਥਡੇ ਬੁਆਏ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਉਸ ਦੇ ਪਿਤਾ ਸਟੇਜ ਉਤੇ ਸਨ। ਅਚਾਨਕ ਯਾਮਿਨੀਬੇਨ ਹੇਠਾਂ ਡਿੱਗ ਪਈ।
ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਪਰ ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਯਾਮਿਨੀਬੇਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨੇ ਪਰਿਵਾਰ ਦੇ ਖੁਸ਼ੀ ਦੇ ਮਾਹੌਲ ਨੂੰ ਗਹਿਰੇ ਸੋਗ ਵਿੱਚ ਬਦਲ ਦਿੱਤਾ।
ਇਹ ਵੀ ਪੜ੍ਹੋ: ਹਰਿਆਣਾ ਵਿਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 50 ਤੋਂ ਵੱਧ ਸਵਾਰੀਆਂ ਜ਼ਖਮੀ
ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਡੀਜੇ ਦੇ ਮਿਊਜ਼ਿਕ ‘ਤੇ ਡਾਂਸ ਕਰ ਰਹੇ ਸਨ। ਜਨਮਦਿਨ ਦੇ ਜਸ਼ਨ ਵਿਚ ਸ਼ਾਮਲ ਹੋਏ ਬਰਥਡੇ ਬੁਆਏ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਉਸ ਦੇ ਪਿਤਾ ਸਟੇਜ ‘ਤੇ ਖੁਸ਼ੀ ਵਿਚ ਨੱਚ ਰਹੇ ਸਨ।
ਅਚਾਨਕ ਯਾਮਿਨੀਬੇਨ ਨੇ ਆਪਣੇ ਪਤੀ ਦੇ ਮੋਢੇ ‘ਤੇ ਸਿਰ ਰੱਖ ਦਿੱਤਾ ਅਤੇ ਅਚਾਨਕ ਸਟੇਜ ਤੋਂ ਹੇਠਾਂ ਡਿੱਗ ਗਈ। ਇਸ ਘਟਨਾ ਨਾਲ ਪਾਰਟੀ ਵਿਚ ਹਫੜਾ-ਦਫੜੀ ਮਚ ਗਈ।