ਬੰਦੀ ਸਿੱਖਾਂ ਦੀ ਰਿਹਾਈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਬੰਧਨ ਦਾ ਹੋ ਸਕਦਾ ਹੈ ਜਲਦ ਐਲਾਨ
ਪਿਛਲੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਕਾਰਨ ਅਕਾਲੀ ਭਾਜਪਾ ਗਠਬੰਧਨ ਦੀ ਚਰਚਾ ਰੁਕ ਗਈ ਸੀ ਲੇਕਿਨ ਹੁਣ ਇਹ ਚਰਚਾਵਾਂ ਦਾ ਬਾਜ਼ਾਰ ਦੁਬਾਰਾ ਫਿਰ ਗਰਮ ਹੋ ਗਿਆ ਹੈ ਅਤੇ ਕੁਝ ਸਿਆਸੀ ਘਟਨਾਕ੍ਰਮ ਵੀ ਦੋਨਾਂ ਪਾਰਟੀਆਂ ਦੇ ਆਪਸੀ ਸਮਝੌਤੇ ਦਾ ਸੰਦੇਸ਼ ਦੇ ਰਹੇ ਹਨ , ਜਿਵੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਮੌਕੇ ਆਪਣੇ ਭਾਸ਼ਣ ਚ ਇਸ ਸਬੰਧੀ ਇਸ਼ਾਰਾ ਕਰ ਦਿੱਤਾ ਸੀ ਅਤੇ ਫਿਰ ਕੁਝ ਦਿਨ ਬਾਅਦ ਹੀ ਸਾਬਕਾ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਵੀ ਹੋਈ ਹੈ, ਕਿਉਂਕਿ ਇਹ ਦੋਨੇ ਨੇਤਾ ਵੀ ਅਕਾਲੀ ਦਲ ਅਤੇ ਭਾਜਪਾ ਦੇ ਗਠਬੰਧਨ ਕਰਾਉਣ ਨੂੰ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ, ਸਿਆਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗ ਰਿਹਾ ਹੈ ਕਿ ਅਕਾਲੀ ਦਲ ਬੀਜੇਪੀ ਗਠਬੰਧਨ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ
ਕੈਨੇਡਾ ‘ਚ ਹੁਣ ਸਭ ਕੁਝ ਛੱਡ ਆਪਣੇ ਦੇਸ਼ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ
ਸੂਤਰ ਦੱਸਦੇ ਹਨ ਕਿ ਮੋਦੀ ਸਰਕਾਰ ਨੇ ਅੰਦਰਖਾਤੇ ਕਿਸਾਨਾਂ ਦੀਆਂ ਮੰਗਾਂ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਸੀ ਲੇਕਿਨ ਜਨਤਕ ਹੋਣਾ ਹੀ ਬਾਕੀ ਰਹਿ ਗਿਆ ਹੈ। ਲੇਕਿਨ ਇਸ ਦਾ ਐਲਾਨ ਲੋਕ ਸਭਾ ਚੋਣਾਂ ਦੇ ਨਜ਼ਦੀਕ ਹੀ ਕੀਤਾ ਜਾਣਾ ਸੀ ਸੂਤਰ ਦੱਸਦੇ ਹਨ ਕਿ ਦੂਸਰੇ ਪਾਸੇ ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਮਹਾਂ ਪੰਚਾਇਤ ਕਰਾਉਣ ਦੀ ਆਗਿਆ ਦੇਣਾ ਵੀ ਇਸ ਦਾ ਇੱਕ ਸੰਕੇਤ ਮੰਨਿਆ ਜਾ ਰਿਹਾ. ਸੂਤਰਾਂ ਮੁਤਾਬਕ ਕਿਸਾਨਾਂ ਦੀਆਂ ਮੰਗਾਂ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀਆਂ ਮੰਗਾਂ ਦੇ ਹੱਲ ਹੋਣ ਨਾਲ ਜੇ ਭਾਜਪਾ ਅਕਾਲੀ ਗਠਬੰਧਨ ਹੁੰਦਾ ਹੈ ਦੇਸ਼ ਭਰ ਵਿੱਚ ਇਸ ਸਿਆਸੀ ਪਾਰਟੀਆਂ ਨੂੰ ਭਾਰੀ ਬਹੁਮਤ ਮਿਲ ਸਕਦੀ ਹੈ