IndiaSports

ਭਾਰਤੀ ਹਾਕੀ ਮਹਿਲਾ ਜੂਨੀਅਰ ਟੀਮ ਨੇ ਦੱਖਣ ਕੋਰੀਆ ਨੂੰ ਹਰਾ ਕੇ ਏਸ਼ੀਆ ਕੱਪ ਜਿੱਤ ਕੇ ਰਚਿਆ ਇਤਿਹਾਸ

ਭਾਰਤੀ ਹਾਕੀ ਟੀਮ ਨੇ ਜੂਨੀਅਰ ਵੂਮੈਨਸ ਏਸ਼ੀਆ ਕੱਪ ਦੇ ਫਾਈਨਲ ਵਿਚ ਚਾਰ ਵਾਰ ਦੀ ਚੈਂਪੀਅਨ ਦੱਖਣ ਕੋਰੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਦੱਖਣ ਕੋਰੀਆ ਨੂੰ 2-1 ਤੋਂ ਹਰਾ ਕੇ ਪਹਿਲੀ ਵਾਰ ਏਸ਼ੀਆ ਕੱਪ ਦੀ ਚੈਂਪੀਅਨ ਬਣੀ।

ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਜਿੱਤ ਦੇ ਨਾਲ ਭਾਰਤੀ ਟੀਮ ਜੂਨੀਅਰ ਵਰਲਡ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਸੀ। ਜੂਨੀਅਰ ਵਰਲਡ ਕੱਪ ਇਸ ਸਾਲ 29 ਨਵੰਬਰ ਤੋਂ 10 ਦਸੰਬਰ ਵਿਚ ਚਿਲੀ ਵਿਚ ਆਯੋਜਿਤ ਕੀਤਾ ਜਾਵੇਗਾ।

ਜਾਪਾਨ ਦੇ ਕਾਕਾਮੀਗਹਾਰਾ ਸ਼ਹਿਰ ਵਿਚ ਆਯੋਜਿਤ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਭਾਰਤ ਤੇ ਦੱਖਣ ਕੋਰੀਆ ਪਹਿਲੇ ਹਾਫ ਵਿਚ ਬਰਾਬਰੀ ‘ਤੇ ਰਹੀ। ਦੋਵੇਂ ਟੀਮਾਂ ਨੇ ਪਹਿਲੇ ਹਾਫ ਵਿਚ ਇਕ–ਇਕ ਗੋਲ ਕੀਤਾ। ਭਾਰਤ ਲਈ ਪਹਿਲਾ ਗੋਲ ਅੰਨੂੰ (22) ਤੇ ਦੂਜਾ ਨੀਲਮ (41) ਨੇ ਕੀਤਾ। ਕੋਰੀਆ ਲਈ ਇਕੋ ਇਕ ਗੋਲ ਪਾਰਕ ਸੇਯੋਨ ਨੇ ਕੀਤਾ।

ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਲੀਗ ਵਿਚ ਮੁਕਾਬਲੇ ਵਿਚ ਪੁਆਇੰਟ ਟੇਬਲ ਵਿਚ ਟੌਪ ਵਿਚ ਰਹੀ ਸੀ। ਲੀਗ ਵਿਚ ਖੇਡੇ 4 ਮੈਚਾਂ ਵਿਚੋਂ ਭਾਰਤ ਨੇ 3 ਜਿੱਤੇ ਜਦੋਂ ਕਿ ਇਕ ਮੈਚ ਡਰਾਅ ਰਿਹਾ। ਭਾਰਤੀ ਟੀਮ ਨੇ ਲੀਗ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਉਜ਼ਬੇਕਿਸਤਾਨ ਨੂੰ 22-0 ਨਾਲ ਹਰਾਇਆ।

 

ਦੂਜੇ ਮੁਕਾਬਲੇ ਵਿਚ ਮਲੇਸ਼ੀਆ ਨੂੰ 2-1 ਨਾਲ ਹਰਾਇਆ ਜਦੋਂ ਕਿ ਤੀਜੇ ਮੁਕਾਬਲੇ ਵਿਚ ਕੋਰੀਆ ਨਾਲ ਡਰਾਅ ਰਿਹਾ। ਆਖਰੀ ਲੀਗ ਮੈਚ ਵਿਚ ਚੀਨੀ ਤਾਇਪੇ ਨੂੰ 11-0 ਨਾਲ ਹਰਾਇਆ। ਇਸ ਟੂਰਨਾਮੈਂਟ ਵਿਚ 10 ਟੀਮਾਂ ਨੇ ਹਿੱਸਾ ਲਿਆ। ਭਾਰਤੀ ਟੀਮ ਨਾਲ ਚਾਰ ਹੋਰ ਟੀਮਾਂ ਨੂੰ ਉਨ੍ਹਾਂ ਦੀ ਵਰਲਡ ਰੈਂਕਿੰਗ ਦੇ ਆਧਾਰ ‘ਤੇ ਅੰਡਰ-21 ਹਾਕੀ ਟੂਰਨਾਮੈਂਟ ਵਿਚ ਸਿੱਧਾ ਦਾਖਲਾ ਮਿਲਿਆ ਸੀ ਜਿਸ ਵਿਚ ਚੀਨ, ਕੋਰੀਆ, ਜਾਪਾਨ ਤੇ ਮਲੇਸ਼ੀਆ ਦੀਆਂ ਟੀਮਾਂ ਸ਼ਾਮਲ ਸਨ।

Related Articles

Leave a Reply

Your email address will not be published.

Back to top button