PunjabWorld

ਭਿਆਨਕ ਸੜਕ ਹਾਦਸਾ, ਬੱਸ ‘ਚ ਅੱਗ ਲੱਗਣ ਕਾਰਨ 20 ਯਾਤਰੀਆਂ ਦੀ ਸੜ ਕੇ ਦਰਦਨਾਕ ਮੌਤ

ਪਾਕਿਸਤਾਨ ਦੇ ਪੰਜਾਬ ਦੇ ਪਿੰਡੀ ਭੱਟੀਆਂ ਇਲਾਕੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫੈਸਲਾਬਾਦ ਮੋਟਰਵੇਅ ‘ਤੇ ਐਤਵਾਰ ਤੜਕੇ ਇਕ ਬੱਸ ਨੂੰ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕ ਜ਼ਖਮੀ ਹੋ ਗਏ।

 

ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਨੇ ਬਚਾਅ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਬੱਸ 35 ਤੋਂ 40 ਯਾਤਰੀਆਂ ਨੂੰ ਲੈ ਕੇ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਸੀ।

ਰਿਪੋਰਟ ਮੁਤਾਬਕ ਜ਼ਿਲ੍ਹਾ ਪੁਲਿਸ ਅਧਿਕਾਰੀ ਡਾ. ਫਹਾਦ ਨੇ ਦੱਸਿਆ ਕਿ ਡੀਜ਼ਲ ਦੇ ਡਰੰਮ ਲੈ ਕੇ ਜਾ ਰਹੀ ਪਿਕਅੱਪ ਵੈਨ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ।

 

ਫਹਾਦ ਨੇ ਦੱਸਿਆ ਕਿ ਜ਼ਿਆਦਾਤਰ ਜ਼ਖਮੀ ਯਾਤਰੀਆਂ ਦੀ ਹਾਲਤ ਨਾਜ਼ੁਕ ਹੈ। ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਦੋਵੇਂ ਵਾਹਨਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ, ਹਾਦਸੇ ਸਮੇਂ ਆਸਪਾਸ ਮੌਜੂਦ ਲੋਕਾਂ ਨੇ ਬੱਸ ਦੀਆਂ ਖਿੜਕੀਆਂ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।

‘ਡਾਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਆਜ਼ਾਦੀ ਦਿਵਸ ਤੋਂ ਬਾਅਦ ਪੰਜਾਬ ਸੂਬੇ ‘ਚ ਸੜਕ ਹਾਦਸਿਆਂ ‘ਚ ਵਾਧਾ ਹੋਇਆ ਹੈ। 1,659 ਟ੍ਰੈਫਿਕ ਹਾਦਸਿਆਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਅਤੇ 1,773 ਹੋਰ ਜ਼ਖਮੀ ਹੋਏ।

One Comment

  1. You are in point of fact a just right webmaster. This web site loading velocity is amazing.
    It seems that you are doing any unique trick.
    In addition, the contents are masterpiece. you have done a fantastic job in this subject!
    Similar here: ecommerce and also here: Ecommerce

Leave a Reply

Your email address will not be published.

Back to top button