ਆਗਰਾ-ਅਲੀਗੜ੍ਹ ਨੈਸ਼ਨਲ ਹਾਈਵੇ ‘ਤੇ ਮੈਕਸ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਭਿਆਨਕ ਟੱਕਰ ‘ਚ 15 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੇ ਲੋਕ ਸਾਸਨੀ ਤੋਂ ਗਾਮੀ ਵਿਚ ਸ਼ਾਮਲ ਹੋ ਕੇ ਆਗਰਾ ਦੇ ਖਡੌਲੀ ਦੇ ਸੇਮਰਾ ਪਿੰਡ ਵਾਪਸ ਆ ਰਹੇ ਸਨ। ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਅਜੇ ਵਧ ਸਕਦੀ ਹੈ।
ਇਹ ਘਟਨਾ ਕੋਤਵਾਲੀ ਚਾਂਦਪਾ ਖੇਤਰ ਦੇ ਆਗਰਾ ਅਲੀਗੜ੍ਹ ਨੈਸ਼ਨਲ ਹਾਈਵੇ ‘ਤੇ ਪਿੰਡ ਮਿਤਾਈ ‘ਚ ਵਾਪਰੀ। 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ 4 ਬੱਚੇ, 4 ਔਰਤਾਂ ਅਤੇ 7 ਪੁਰਸ਼ ਸ਼ਾਮਲ ਹਨ।