Punjab

ਭਿਆਨਕ ਹਾਦਸਾ; ਦੀਵਾਲੀ ਦੀ ਰਾਤ ਪਟਾਕੇ ਨੇ 10ਵੀਂ ਦੀ ਵਿਦਿਆਰਥਣ ਦੀ ਖੋਹੀ ਅੱਖਾਂ ਦੀ ਰੌਸ਼ਨੀ

ਦੀਵਾਲੀ ਦੀ ਰਾਤ ਪਰਿਵਾਰ ਦੀ ਲੜਕੀ ਨਾਜ਼ੀਆ ਦੀਆਂ ਅੱਖਾਂ ‘ਚ ਰਾਕੇਟ ਪਟਾਕਾ ਵੱਜ ਗਿਆ, ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਵੇਗੀ ਜਾਂ ਫਿਰ। ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੀ ਨਾਜ਼ੀਆ ਦੀਵਾਲੀ ਦੀ ਰਾਤ ਆਪਣੇ ਭਰਾ ਨਾਲ ਗੋਲਗੱਪੇ ਖਾਣ ਲਈ ਐਕਟਿਵਾ *ਤੇ ਬਾਜ਼ਾਰ ਗਈ ਸੀ। ਇਸ ਦੌਰਾਨ ਜਦੋਂ ਉਹ ਗੋਲਗੱਪੇ ਖਾ ਰਹੀ ਸੀ ਤਾਂ ਕਿਸੇ ਵੱਲੋਂ ਗਲਤ ਢੰਗ ਨਾਲ ਚਲਾਏ ਗਏ ਰਾਕੇਟ ਪਟਾਕੇ ਨੇ ਉਸ ਦੀਆਂ ਅੱਖਾਂ ‘ਤੇ ਹਮਲਾ ਕੀਤਾ, ਜਿਸ ਕਾਰਨ ਉਸ ਦੀਆਂ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ।

ਗੋਲਗੱਪੇ ਖਾਣ ਲਈ ਇਸ 10ਵੀਂ ਦੀ ਵਿਦਿਆਰਥਣ ਨੂੰ ਸ਼ਾਇਦ ਇਹ ਉਮੀਦ ਵੀ ਨਹੀਂ ਸੀ ਕਿ ਉਸ ਨਾਲ ਅਜਿਹਾ ਭਾਣਾ ਵਾਪਰ ਜਾਵੇਗਾ। ਜਾਣਕਾਰੀ ਅਨੁਸਾਰ ਪਟਾਕਾ ਬਿਲਕੁਲ ਨਾਜ਼ੀਆ ਦੇ ਮੂੰਹ ਨਜ਼ਦੀਕ ਫਟਿਆ, ਜਿਸ ਕਾਰਨ ਬਾਰੂਦ ਅੱਖਾਂ ਵਿੱਚ ਚਲਾ ਗਿਆ। ਲੋਕਾਂ ਨੇ ਹੰਗਾਮਾ ਮੱਚਣ *ਤੇ ਤੁਰੰਤ ਉਸ ਨੂੰ ਨਜ਼ਦੀਕ ਹਸਪਤਾਲ ਦਾਖਲ ਕਰਵਾਇਆ, ਜਿਸ ਪਿੱਛੋਂ ਡਾਕਟਰਾਂ ਨੇ ਪੀਜੀਆਈ ਰੈਫਰ ਕੀਤਾ ਗਿਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਦੁਪਹਿਰ ਸਮੇਂ ਨਾਜ਼ੀਆ ਦਾ ਡਾਕਟਰਾਂ ਨੇ ਅਪ੍ਰੇਸ਼ਨ ਕੀਤਾ ਅਤੇ ਸ਼ਾਮ ਤੱਕ ਅੱਖਾਂ ਦੀ ਰੌਸ਼ਨੀ ਬਾਰੇ ਕੁੱਝ ਸਾਫ ਦੱਸਣ ਬਾਰੇ ਕਿਹਾ ਹੈ।

Leave a Reply

Your email address will not be published.

Back to top button