Jalandhar
ਭੋਗਪੁਰ ਤੋ ਆਦਮਪੁਰ ਅਤੇ ਕਿਸ਼ਨਗੜ੍ਹ ਤੋ ਅਲਾਵਲਪੁਰ ਦੇ ਰੇਲਵੇ ਫਲਾਈਓਵਰ ਬਣਾਏ ਜਾਣਗੇ-ਚਰਨਜੀਤ ਚੰਨੀ
Bhogpur to Adampur and Kishangarh to Alawalpur railway flyovers will be constructed - Charanjit Channi
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੱਖਪਾਤ ਕਰਕੇ ਆਦਮਪੁਰ ਦੇ ਵਿਕਾਸ ਨੂੰ ਅਣਗੋਲਾ ਕੀਤਾ
ਜਲੰਧਰ/ਆਦਮਪੁਰ/ GIN
ਜਲੰਧਰ ਲੋਕ ਸਭਾ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਤੇ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਰੰਟੀਆਂ ਦਾ ਫ਼ਾਇਦਾ ਦਿਵਾਉਣਾ ਮੇਰੀ ਜਿੰਮੇਵਾਰੀ ਹੈ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਹਲਕੇ ਦੇ ਪਿੰਡ ਕਰਾੜੀ,ਕਾਲਾ ਬੱਕਰਾ,ਪਤਿਆਲਾ,ਮੋਗਾ ਪਿੰਡ,ਚੱਕ ਸ਼ਕੂਰ,ਰਾਜਪੁਰ,ਸੋਲਪੁਰ,ਮਾਧੋਪੁਰ,ਦੋ ਲੀਕੇ ਸਮੇਤ ਢਾਈ ਦਰਜਨ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਹੀ।ਇਸ ਦੋਰਾਨ ਦੋਲੀਕੇ ਪਿੰਡ ਵਿੱਚ ਗੁੱਜਰ ਬਰਾਦਰੀ ਨੇ ਹੱਥ ਖੜੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਅਹਿਦ ਲਿਆ ਤੇ ਕਿਹਾ ਕਿ ਗੁੱਜਰ ਬਰਾਦਰੀ ਦੀ ਇੱਕ ਇੱਕ ਵੋਟ ਕਾਂਗਰਸ ਨੂੰ ਪਾਵੇਗੀ।ਇਸ ਮੋਕੇ ਲੋਕਾ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭੋਗਪੁਰ ਤੋ ਆਦਮਪੁਰ ਅਤੇ ਕਿਸ਼ਨਗੜ੍ਹ ਤੋ ਅਲਾਵਲਪੁਰ ਦੇ ਰੇਲਵੇ ਫਲਾਈਓਵਰ ਬਣਾਏ ਜਾਣਗੇ ਕਿਉਂ ਕਿ ਇਸ ਇਲਾਕੇ ਦੇ ਲੋਕ ਰੇਲਵੇ ਫਾਟਕ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਹਨ।ਸ.ਚੰਨੀ ਨੇ ਕਿਹਾ ਕਿ ਮੋਗਾ ਪਿੰਡ ਦੇ ਵਿੱਚ ਸਰਕਾਰੀ ਕਾਲਜ ਅਤੇ ਹਸਪਤਾਲ ਬਣਾਇਆ ਜਾਣਾ ਵੀ ਜ਼ਰੂਰੀ ਹੈ ਇਸਦੇ ਲਈ ਪਿੰਡ ਦੀ ਪੰਚਾਇਤ ਨੇ ਜ਼ਮੀਨ ਦੇਣ ਦੀ ਵੀ ਤਜਵੀਜ਼ ਦਿੱਤੀ ਹੈ।ਉੱਨਾਂ ਕਿਹਾ ਕਿ ਇੱਥੇ ਸੀਵਰੇਜ ਦਾ ਮੁਕੰਮਲ ਕੰਮ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਸ.ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਆਦਮਪੁਰ ਹਲਕੇ ਨੂੰ ਬਿਲਕੁਲ ਅਣਗੋਲਾ ਕੀਤਾ ਹੈ ਇੱਥੇ ਉੱਨਾਂ ਦੀ ਸਰਕਾਰ ਦੇ ਸਮੇਂ ਦਿੱਤੇ ਫੰਡਾਂ ਦੀ ਵੀ ਇਸ ਸਰਕਾਰ ਨੇ ਵਰਤੋਂ ਕਰਨ ਦੀ ਬਜਾਏ ਫੰਡ ਵਾਪਸ ਲੈ ਲਏ।ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਕਿਸੇ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਕੋਈ ਪੈਸਾ ਨਹੀਂ ਦਿੱਤਾ।ਉੱਨਾਂ ਕਿਹਾ ਕਿ ਇਸ ਹਲਕੇ ਤੋਂ ਕਾਂਗਰਸ ਪਾਰਟੀ ਦਾ ਵਿਧਾਇਕ ਹੋਣ ਕਾਰਨ ਪੱਖਪਾਤ ਕਰਦਿਆਂ ਸਰਕਾਰ ਨੇ ਇੱਥੇ ਵਿਕਾਸ ਨਹੀਂ ਕਰਵਾਇਆ ਜਿਸਦੇ ਚੱਲਦਿਆਂ ਹਲਕੇ ਦੀਆਂ ਸੜਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਬਣੀ ਹੋਈ ਹੈ ਤੇ ਇਹ ਸੜਕਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।ਉੱਨਾਂ ਕਿਹਾ ਕਿ ਇਸ ਹਲਕੇ ਦੀਆਂ ਸੜਕਾਂ ਦਾ ਸੁਧਾਰ ਕਰਨਾ ਉੱਨਾਂ ਦੀ ਪਹਿਲਕਦਮੀ ਰਹੇਗੀ।ਇਸ ਦੋਰਾਨ ਉੱਨਾਂ ਕਿਹਾ ਕਿ ਭੋਗਪੁਰ ਦੇ ਲੋਕਾਂ ਨੇ ਉੱਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਹੈ ਤੇ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਵੀ ਚੋਣ ਜਲਸਿਆਂ ਵਿਚ ਹੋਏ ਵੱਡੇ ਵੱਡੇ ਇਕੱਠਾਂ ਨੇ ਇੱਕ ਪਾਸੜ ਹੋ ਕੇ ਕਾਂਗਰਸ ਦੇ ਹੱਕ ਵਿੱਚ ਭੁਗਤਣ ਦਾ ਸੰਕੇਤ ਦੇ ਦਿੱਤਾ ਹੈ।ਸ.ਚੰਨੀ ਨੇ ਕਿਹਾ ਕਿ ਲੋਕਾ ਦੇ ਮਿਲ ਰਹੇ ਪਿਆਰ ਤੇ ਸਤਿਕਾਰ ਦਾ ਮੁੱਲ ਉਹ ਕਦੇ ਵੀ ਨਹੀ ਚੁੱਕਾ ਪਾਉਣਗੇ ਜਦ ਕਿ ਹਲਕੇ ਦਾ ਸਰਵਪੱਖੀ ਵਿਕਾਸ ਕਰਕੇ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਦੋਰਾਨ ਆਦਮਪੁਰ ਤੋ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਲੀਡਰ ਹਨ ਜਿੰਨਾਂ ਦੇ ਕੋਲ ਵਿਕਾਸ ਦਾ ਵਿਜਨ ਹੈ।ਇਸ ਦੋਰਾਨ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਨੇ ਵੀ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੀ ਮੰਗ ਤੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਦੇ ਚੋਣ ਮੈਦਾਨ ਚ ਉਤਾਰਿਆ ਹੈ ਤੇ ਦੇਸ਼ ਦਾ ਸੰਵਿਧਾਨ ਬਚਾਉਣ ਲਈ ਅੱਜ ਕਾਂਗਰਸ ਦੇ ਹੱਥ ਮਜ਼ਬੂਤ ਕਰਨਾ ਜ਼ਰੂਰੀ ਹੈ।